January 19, 2022

Aone Punjabi

Nidar, Nipakh, Nawi Soch

ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵੱਲੋਂ ਲੁਧਿਆਣਾ ਚ ਪ੍ਰੈੱਸ ਕਾਨਫਰੰਸ

ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵੱਲੋਂ ਲੁਧਿਆਣਾ ਚ ਪ੍ਰੈੱਸ ਕਾਨਫਰੰਸ ਫੋਨ ਟੈਪਿੰਗ ਕਿਸਾਨੀ ਮੁੱਦੇ ਅਤੇ ਕੋਰੋਨਾ ਨੂੰ ਲੈ ਕੇ ਘੇਰਿਆ ਕੇਂਦਰ ਸਰਕਾਰ ਨੂੰ, ਪੰਜਾਬ ਸਰਕਾਰ ਦੀ ਜਿੱਤ ਦਾ ਕੀਤਾ ਦਾਅਵਾ ਕਿਹਾ ਪ੍ਰਦੇਸ ਅਤੇ ਸੈਂਟਰ ਹਾਈ ਕਮਾਨ ਨੂੰ ਚੰਗਾ ਤਾਲਮੇਲ ਬਣਾਉਣ ਦੀ ਲੋੜ    

ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵੱਲੋਂ ਅੱਜ ਲੁਧਿਆਣਾ ਚ ਅਹਿਮ ਪ੍ਰੈੱਸ ਕਾਨਫਰੰਸ ਕਰਦਿਆਂ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਗਈ ਇਸ ਸਭ ਤੋਂ ਪਹਿਲਾਂ ਉਨ੍ਹਾਂ ਸੰਸਦ ਵਿਚ ਚੱਲ ਰਹੇ ਮੁੱਖ ਮੁੱਦਿਆਂ ਬਾਰੇ ਵਿਚਾਰ ਚਰਚਾ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਵੱਲੋਂ ਫੋਨ ਟੈਪਿੰਗ ਦਾ ਮੁੱਦਾ ਚੁੱਕਿਆ ਗਿਆ ਸੀ ਜਿਸ ਤੇ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਉਨ੍ਹਾਂ ਕਿਹਾ ਕਿ ਕਈ ਲੋਕਾਂ ਦੇ ਨਿੱਜੀ ਫੋਨ ਦੀ ਗਲਤ ਵਰਤੋਂ ਕੀਤੀ ਗਈ ਜਿਸਦਾ ਸਰਕਾਰ ਨੂੰ ਜਵਾਬ ਦੇਣਾ ਹੋਵੇਗਾ ਜਿਸ ਤੋਂ ਬਾਅਦ ਉਨ੍ਹਾਂ ਨੇ ਕਿਸਾਨੀ ਮੁੱਦੇ ਤੇ ਬੋਲਦਿਆਂ ਕਿਹਾ ਕਿ ਅਸੀਂ ਮੁੜ ਤੋਂ ਕਿਸਾਨੀ ਦਾ ਮੁੱਦਾ ਖੇਤੀ ਕਾਨੂੰਨ ਸਬੰਧੀ ਸੰਸਦ ਚ ਚਰਚਾ ਕਰਨ ਦੀ ਮੰਗ ਕੀਤੀ ਜਿਸ ਨੂੰ ਸਰਕਾਰ ਨੇ ਰੱਦ ਕਰ ਦਿੱਤਾ ਉਥੇ ਹੀ ਕੋਰੋਨਾ ਦੀ ਦੂਜੀ ਵੇਵ ਚ ਆਕਸੀਜਨ ਦੀ ਕਮੀ ਬਾਰੇ ਵੀ ਮੁੱਦਾ ਚੁੱਕਿਆ ਅਤੇ ਇਸ ਤੇ ਸਰਕਾਰ ਨੇ ਚੁੱਪੀ ਧਾਰ ਰਹੀ ਹੈ..

ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਤੇ ਵੀ ਵਿਚਾਰ ਚਰਚਾ ਕਰਦਿਆਂ ਦੱਸਿਆ ਕਿ ਪੰਜਾਬ ਕਾਂਗਰਸ ਵਿੱਚ ਹੁਣ ਕੋਈ ਵੀ ਕਲੇਸ਼ ਨਹੀਂ ਹੈ ਉਨ੍ਹਾਂ ਕਿਹਾ ਕਿ ਕੇਂਦਰ ਹਾਈਕਮਾਨ ਅਤੇ ਪੰਜਾਬ ਸਰਕਾਰ ਆਪਸ ਵਿੱਚ ਤਾਲਮੇਲ ਬਣਾ ਕੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਅਤੇ ਸੀਨੀਅਰ ਲੀਡਰ ਵੀ ਇਸ ਵਿੱਚ ਸ਼ਾਮਿਲ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਬੇਅਦਬੀਆਂ ਦੇ ਮਾਮਲੇ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਜੋ ਕੁੰਵਰ ਵਿਜੇ ਪ੍ਰਤਾਪ ਦੀ ਸੀ ਉਨ੍ਹਾਂ ਨੇ ਪੂਰੀ ਨਹੀਂ ਕੀਤੀ ਉਨ੍ਹਾਂ ਕਰਕੇ ਹੀ ਬੇਅਦਬੀ ਦੇ ਇਨਸਾਫ ਵਿੱਚ ਦੇਰੀ ਹੋਈ ਹੈ..ਮਨੀਸ਼ ਤਿਵਾੜੀ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਚੁੱਪੀ ਕੇ ਸਾਢੇ ਚਾਰ ਸਾਲ ਚ ਕਾਰਗੁਜ਼ਾਰੀ ਰਹੀ ਹੈ ਉਹ ਕਾਫੀ ਲਾਜਵਾਬ ਰਹੀਂ ਹੈ ਜਿਸ ਦੇ ਆਧਾਰ ਤੇ ਹੀ ਉਹ ਪੰਜਾਬ ਚ ਜਿੱਤ ਜ਼ਰੂਰ ਹਾਸਿਲ ਕਰਨਗੇ..ਇਸ ਦੌਰਾਨ ਰਵਨੀਤ ਬਿੱਟੂ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵਿਚਾਲੇ ਹੋਈ ਗਹਿਮਾ ਗਹਿਮੀ ਤੇ ਉਨ੍ਹਾਂ ਕਿਹਾ ਕਿ ਇਸ ਤੇ ਰਵਨੀਤ ਬਿੱਟੂ ਹੀ ਬਿਹਤਰ ਜਵਾਬ ਦੇ ਸਕਦੇ ਨੇ…ਇਸ ਦੌਰਾਨ ਉਨ੍ਹਾਂ ਆਰਥਿਕਤਾ ਨੂੰ ਲੈ ਕੇ ਵੀ ਕਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ ਬੀਤੇ ਕੁਝ ਸਮੇਂ ਚ ਜ਼ਰੂਰ ਖ਼ਰਾਬ ਹੋਈ ਹੈ ਜਿਸ ਦਾ ਵੱਡਾ ਕਾਰਨ ਲਗਾਤਾਰ ਪਾਕਿਸਤਾਨ ਪਾਸਿਓਂ ਭੇਜੇ ਜਾ ਰਹੇ ਹਥਿਆਰ ਆਦਿ ਅਤੇ ਕੋਰੋਨਾ ਮਹਾਂਮਾਰੀ ਹੈ..ਇਸਦੇ ਨਾਲ ਹੀ ਉਨ੍ਹਾਂ ਸਾਫ ਕਿਹਾ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੀ ਖੁਸ਼ ਹਨ ਉਨ੍ਹਾਂ ਨੇ ਕਿਹਾ ਕਿ ਪਾਰਟੀ ਨਿਊ ਨੂੰ ਚੰਗੀ ਜ਼ਿੰਮੇਵਾਰੀਆਂ ਸੌਂਪੀਆਂ ਹਨ ਜਿਨ੍ਹਾਂ ਨੂੰ ਉਹ ਨਿਭਾਉਂਦੇ ਰਹਿਣਗੇ…

Leave a Reply

Your email address will not be published. Required fields are marked *