September 21, 2021

Aone Punjabi

Nidar, Nipakh, Nawi Soch

ਸ੍ਰੋਮਣੀ ਅਕਾਲੀ ਦਲ ਤੇ ਬਸਪਾ ਵੱਲੋਂ ਐਕਸੀਅਨ ਦਫਤਰ ਗਿੱਦੜਬਾਹਾ ਅੱਗੇ ਧਰਨਾ ਲਗਾ ਕੇ ਰੋਸ਼ ਪ੍ਰਦਰਸ਼ਨ ਕੀਤਾ

1 min read
ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਦੜਬਾਹਾ ਦੇ ਮੁੱਖ ਸੇਵਾਦਾਰ ਅਤੇ  ਅਕਾਲੀ ਦਲ ਦੇ
ਵਰਕਿੰਗ ਕਮੇਟੀ ਮੈਂਬਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਅਗਵਾਈ ਵਿੱਚ ਸ਼ੋਮਣੀ ਅਕਾਲੀ
ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ  ਕਿਸਾਨਾਂ ਨੂੰ  ਮੋਟਰਾਂ ਲਈ 8 ਘੰਟੇ
ਬਿਜਲੀ ਸਪਲਾਈ ਅਤੇ 24 ਘੰਟੇ ਘਰੇਨੁ ਬਿਜਲੀ ਸਪਲਾਈ ਨਿਰਵਿਘਨ ਨਾ ਦੇਣ ਤੇ ਕਾਂਗਰਸ
ਸਰਕਾਰ ਦੇ ਵਿਰੋਧ ਵਿੱਚ ਅੱਜ ਬਿਜਲੀ ਬੋਰਡ ਦੇ ਐਕਸੀਅਨ ਦਫਤਰ ਗਿੱਦੜਬਾਹਾ ਅੱਗੇ ਧਰਨਾ
ਲਗਾ ਕੇ ਰੋਸ਼ ਪ੍ਰਦਰਸ਼ਨ ਕੀਤਾ | ਇਸ ਮੌਕੇ ਹਰਨੇਕ ਸਿੰਘ ਹਲਕਾ ਪ੍ਰਧਾਨ ਬਸਪਾ, ਦਲੌਰ
ਸਿੰਘ ਸਮਾਘ, ਅਸ਼ੋਕ ਬੁੱਟਰ ਸ਼ਹਿਰੀ ਪ੍ਰਧਾਨ ਅਕਾਲੀ ਦਲ, ਬੀਬੀ ਸ਼ੀਲਾ ਰਾਣੀ ਜਿਲ੍ਹਾ
ਇੰਚਾਰਜ ਬਸਪਾ, ਬੀਬੀ ਗੁਰਦਿਆਲ ਕੌਰ ਮੱਲਣ ਸਰਪ੍ਰਸਤ ਇਸਤਰੀ ਅਕਾਲੀ ਦਲ, ਮਾਧੋਦਾਸ
ਸਿੰਘ ਖਾਲਸਾ ਅਤੇ ਜਥੇਦਾਰ ਨਵਤੇਜ ਸਿੰਘ ਕਾਉਣੀ ਤੋਂ ਇਲਾਵਾ ਡਿੰਪੀ ਢਿੱਲੋਂ ਨੇ ਰੋਸ
ਪ੍ਰਦਰਸ਼ਨ ਨੂੰ  ਸੰਬੋਧਨ ਕੀਤਾ | ਇਸ ਮੌਕੇ ਡਿੰਪੀ ਢਿੱਲੋਂ ਅਤੇ ਵਰਕਰਾਂ ਵੱਲੋਂ
ਬਿਜਲੀ ਬੋਰਡ ਦੇ ਐਕਸੀਅਨ ਦੇ ਨਾਮ ਐਸ ਡੀ ਓ ਹਰਦੀਪ ਸਿੰਘ ਨੂੰ  ਮੰਗ ਪੱਤਰ ਵੀ ਦਿੱਤਾ
ਕਿ ਕਿਸਾਨਾਂ ਨੂੰ  ਤੇ ਘਰੇਲੂ ਬਿਜਲੀ ਸਪਲਾਈ ਨਿਰਵਿਗਣ ਲੋਕਾਂ ਨੂੰ  ਦਿੱਤੀ ਜਾਵੇ  |
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ  ਡਿੰਪੀ ਢਿੱਲੋਂ ਨੇ ਕਿਹਾ ਕਿ ਕਾਂਗਰਸ
ਸਰਕਾਰ ਵੱਲੋਂ ਅੱਠ ਘੰਟੇ ਨਿਰਵਿਘਨ ਕਿਸਾਨਾਂ ਨੂੰ  ਮੋਟਰਾਂ ਲਈ ਬਿਜਲੀ ਸਪਲਾਈ ਅਤੇ 24
ਘੰਟੇ ਘਰੇਲੂ ਬਿਜਲੀ ਸਪਲਾੲਾੀ ਦੇਣ ਦਾ ਵਾਅਦਾ ਕੀਤਾ ਸੀ ਪਰ ਮਿਲਦੀ ਸਿਰਫ਼ ਤਿੰਨ ਤੋਂ
ਪੰਜ ਘੰਟੇ ਹੈ ਗਰਮੀ ਜ਼ਿਆਦਾ ਹੋਣ ਕਾਰਨ ਝੋਨੇ ਦੀ ਫਸਲ ਨੂੰ  ਪਾਣੀ ਦੀ  ਜਰੂਰਤ ਹੈ

Leave a Reply

Your email address will not be published. Required fields are marked *