August 2, 2021

Aone Punjabi

Nidar, Nipakh, Nawi Soch

ਸੜਕ ਕਿਨਾਰੇ ਖ਼ੜਾ ਦਰਖ਼ਤ ਸਕੂਟਰੀ ਸਵਾਰਾਂ ‘ਤੇ ਡਿੱਗਿਆ, ਔਰਤ ਦੀ ਮੌਤ, ਦੋ ਜ਼ਖ਼ਮੀ

1 min read
ਮਾਹਿਲਪੁਰ ਅੱਜ ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਮਾਹਿਲਪੁਰ ਹੁਸ਼ਿਆਰਪੁਰ ਰੋਡ ‘ਤੇ ਪਿੰਡ ਜੈਤਪੁਰ ਦੇ ਨਜ਼ਦੀਕ ਸੜਕ ਕਿਨਾਰੇ ਖ਼ੜਾ ਹਰਾ ਦਰਖ਼ਤ ਅਚਾਨਕ ਡਿੱਗ ਪਿਆ ਜਿਸ ਕਾਰਨ ਉੱਥੋਂ ਲੰਘ ਰਹੇ ਸਕੂਟਰੀ ‘ਤੇ ਸਵਾਰ ਇਸ ਹੇਠਾਂ ਆ ਕੇ ਗੰਭੀਰ ਜ਼ਖ਼ਮੀ ਹੋ ਗਏ | ਸਾਰਿਆਂ ਨੂੰ  ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ ਜਿੱਥੇ ਔਰਤ ਦੀ ਮੌਤ ਹੋ ਗਈ | ਥਾਣਾ ਮਾਹਿਲਪੁਰ ਅਤੇ ਚੱਬੇਵਾਲ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
     ਪ੍ਰਾਪਤ ਜਾਣਕਾਰੀ ਅਨੁਸਾਰ ਜਸਕਰਨ ਸਿੰਘ ਪੁੱਤਰ ਹਰਦੇਵ ਸਿੰਘ, ਆਪਣੀ ਮਾਤਾ ਬਲਵਿੰਦਰ ਕੌਰ ਅਤੇ ਭੈਣ ਨਾਲ ਆਪਣੀ ਸਕੂਟਰੀ ਨੰਬਰ ਪੀ ਬੀ 07 ਏ ਐਕਸ 3738 ‘ਤੇ ਸਵਾਰ ਹੋ ਕੇ ਪਿੰਡ ਤੋਂ ਗੜ੍ਹਸ਼ੰਕਰ ਵੱਲ ਨੂੰ  ਜਾ ਰਹੇ ਸਨ | ਜਦੋਂ ਉਹ ਉਕਤ ਸਥਾਨ ‘ਤੇ ਪਹੁੰਚੇ ਤਾਂ ਅਚਾਨਕ ਸੜਕ ਦੇ ਕਿਨਾਰੇ ਖ਼ੜਾ ਹਰਾ ਅੰਬ ਦਾ ਦਰਖ਼ਤ ਜੜ੍ਹ ਤੋਂ ਹੀ ਟੁੱਟ ਕੇ ਸੜਕ ‘ਤੇ ਆ ਡਿੱਗਾ ਅਤੇ ਇਹ ਸਕੂਟਰੀ ‘ਤੇ ਜਾ ਰਿਹਾ ਪਰਿਵਾਰ ਇਸ ਦੀ ਚਪੇਟ ਵਿਚ ਆ ਗਿਆ | ਤਿੰਨੋ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ  ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ ਜਿੱਥੇ ਬਲਵਿੰਦਰ ਕੌਰ ਦੀ ਮੌਤ ਹੋ ਗਈ ਜਦਕਿ ਲੜਕੀ ਅਤੇ ਉੱਸ ਦੇ ਬੇਟੇ ਜਸਕਰਨ ਦੀ ਹਾਲਤ ਨਾਜੁਕ ਬਣੀ ਹੋਈ ਹੈ | ਮੌਕੇ ‘ਤੇ ਪੁੱਜੇ ਥਾਣਾ ਮੁਖ਼ੀ ਪ੍ਰਦੀਪ ਕੁਮਾਰ ਚੱਬੇਵਾਲ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ |

Leave a Reply

Your email address will not be published. Required fields are marked *

You may have missed