September 21, 2021

Aone Punjabi

Nidar, Nipakh, Nawi Soch

ਸੰਤ ਬਾਬਾ ਗੁਲਾਬ ਸਿੰਘ ਜੀ ਨੌਜਵਾਨ ਏਕਤਾ ਕਲੱਬ ਅਤੇ ਵੀਟ ਗ੍ਰਾਸ ਟੀਮ ਦੇ ਸਹਿਯੋਗ ਨਾਲ 343 ਪਿੰਡਾ ਵਿੱਚ ਪੋਦੇ ਲਗਾਉਣ ਦੀ ਸੁਰੂਆਤ

1 min read




—-ਜੇਕਰ ਅਸੀ ਤਿੰਨ ਕੁਦਰਤੀ ਸੋਮੇ ਧਰਤੀ ,ਪਾਣੀ ,ਹਵਾ ਨੂੰ  ਨਾ ਸੰਭਾਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਭਿਆਨਕ ਨਤੀਜੇ ਸਾਡੀ ਆਉਣ ਵਾਲੀ ਸੰਤਾਨ ਨੂੰ ਭੁਗਤਣੇ ਪੈ ਸਕਦੇ ਹਨ ਇਨ੍ਹਾਂ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਮੋਗਾ ਦੇ 343ਪਿੰਡਾਂ ਵਿਚ  ਪੋਦੇ  ਲਗਾਉਣ ਦੀ ਵਿੱਢੀ  ਮਹਿਮ ਦੀ ਅੱਜ ਪਿੰਡ ਘੋਲੀਆ ਖੁਰਦ ਵਿੱਚ  ਸੰਤ ਬਾਬਾ ਗੁਲਾਬ ਸਿੰਘ ਜੀ ਨੌਜਵਾਨ ਏਕਤਾ ਕਲੱਬ ਅਤੇ ਵੀਟ ਗ੍ਰਾਸ ਟੀਮ ਵਲੋ ਪੋਦੇ ਲਗਾਉਣ ਦੀ ਸੁਰੂਆਤ ਕਰਨ ਸਮੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਹੇ ਉੱਘੇ ਵਾਤਾਵਰਨ ਪ੍ਰੇਮੀ ਸੰਤ ਗੁਰਮੀਤ ਸਿੰਘ ਖੋਸੇ ਵਾਲਿਆਂ ਨੇ ਕਿਹਾ ਹੈ  ।ਇਸ ਮੌਕੇ ਤੇ ਸੰਤ ਗੁਰਮੀਤ ਸਿੰਘ ਖੋਸੇ ਵਾਲਿਆਂ ਨੇ ਕਿਹਾ ਕਿ ਸਾਨੂੰ ਹਰੇਕ ਨੂੰ ਆਪਣੇ ਹੱਥੀਂ ਇੱਕ ਇੱਕ ਪੋਦਾ ਜ਼ਰੂਰ ਲਗਾਉਣਾ ਚਾਹੀਦਾ ਹੈ ਜਿਵੇਂ ਅਸੀਂ ਵੱਧ ਦਰੱਖਤ ਲਗਾਵਾਂਗੇ ਉਨ੍ਹੇ  ਹੀ ਅਸੀਂ  ਬਿਮਾਰੀਆਂ ਤੋਂ ਦੂਰ ਰਹਾਂਗੇ ।ਇਸ ਮੌਕੇ ਉਨ੍ਹਾਂ ਪਿੰਡਾਂ ਦੀਆਂ ਸਮੂਹ ਕਲੱਬਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਵਿੱਚ ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਅੱਗੇ ਆਉਣ  ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਵੱਲੋਂ ਫ੍ਰੀ ਦਰੱਖਤਾਂ ਦੀ ਸੇਵਾ ਦਿੱਤੀ ਜਾਵੇਗੀ  ।ਪਾਣੀ ਨੂੰ ਸਾਫ਼ ਸੁਥਰਾ ਰਖਣ ਦੇ ਨਾਲੋ-ਨਾਲ ਪਾਣੀ ਦੀ ਬਚਤ ਵੀ ਕਰੀਏ। ਇਸ ਦੀ ਅੰਨ੍ਹੇਵਾਹ ਵਰਤੋਂ ਰੋਕੀ ਜਾਵੇ। ਆਪਣੇ ਜੀਵਨ ਵਿੱਚ ਸੰਜਮ ਦੀ ਲੋੜ ਹੈ। ਸਾਨੂੰ ਸਾਰਿਆ ਨੂੰ  ਸੰਜਮ ਨਾਲ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇੱਕ-ਇੱਕ ਬੂੰਦ ਨੂੰ ਸੰਭਾਲਣ ਦੀ ਲੋੜ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿਥੇ ਵੀ ਹੋ ਸਕੇ ਰੁਖ ਲਗਾਈਏ। ਪਰ ਇਸਦੇ ਨਾਲ ਹੀ ਉਹਨਾਂ ਦੀ ਰਾਖੀ ਵੀ ਕਰੀਏ। ਨਵੇਂ ਲਗਾਏ ਪੋਦੇ ਦੀ ਘੱਟੋ-ਘੱਟ ਤਿੰਨ ਸਾਲ ਸਾਂਭ-ਸੰਭਾਲ ਕਰਨੀ ਚਾਹੀਦੀ ਤਾ ਜੋ ਸਾਡੇ ਵਲੋ ਲਗਾਇਆ ਪੋਦਾ ਦਰੱਖਤ ਦਾ ਰੂਪ ਧਾਰਨ ਕਰ ਲਵੇ। ਅਖੀਰ ਵਿੱਚ ਉਨਾ ਅਪੀਲ ਕਰਦਿਆ ਕਿਹਾ ਕਿ ਹੁਣ ਸਾਡੇ ਅੰਦਰ ਸਾਹ, ਪਾਣੀ ਅਤੇ ਖੁਰਾਕ ਰਾਹੀ ਜ਼ਹਿਰ ਜਾ ਰਹੀ ਹੈ। ਬਿਮਾਰੀਆਂ ਵਧ ਰਹੀਆਂ ਹਨ ਤੇ ਕੁਦਰਤ ਦੀ ਕਰੋਪੀ ਵਧ ਰਹੀ ਹੈ। ਆਓ, ਕੁਦਰਤ ਦੀ ਪੂਜਾ ਕਰੀਏ ਤੇ ਉਸ ਦੀ ਪਵਿਤ੍ਰਤਾ ਦੀ ਸਾਂਭ-ਸੰਭਾਲ ਕਰੀਏ।

Leave a Reply

Your email address will not be published. Required fields are marked *