September 21, 2021

Aone Punjabi

Nidar, Nipakh, Nawi Soch

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਸਮਰਾਲਾ ਵਿਖੇ ਹੋਏ ਰੋਸ ਮੁਜਾਹਰੇ ਚ ਪੰਜਾਬੀ ਗਾਇਕ ਜੱਸ ਬਾਜਵਾ ਵੀ ਪਹੁੰਚੇ। ਬਾਜਵਾ ਨੇ ਜਿੱਥੇ ਕੇਂਦਰ ਸਰਕਾਰ ਖਿਲਾਫ ਭੜਾਸ ਕੱਢੀ ਉਥੇ ਹੀ ਆਪਣੀ ਗੱਡੀ ਦਾ ਹਾਰਨ ਵਜਾ ਕੇ ਰੋਸ ਵੀ ਜਾਹਿਰ ਕੀਤਾ।

1 min read

-.       ਜੱਸ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਕੁੰਭਕਰਨੀ ਨੀਂਦ ਸੌਂ ਚੁੱਕੀ ਹੈ। ਇਸ ਸਰਕਾਰ ਨੂੰ ਜਗਾਉਣ ਦੇ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਰੋਸ ਮੁਜਾਹਰਾ ਕੀਤਾ ਗਿਆ। ਇਸਦੇ ਨਾਲ ਹੀ ਉਹਨਾਂ ਦਾ ਮਹਿੰਗਾਈ ਦੇ ਖਿਲਾਫ ਰੋਸ ਜਾਹਿਰ ਕਰਨ ਦਾ ਮਕਸਦ ਇਹ ਵੀ ਸੀ ਕਿ ਜਿੱਥੇ ਕਿਸਾਨ ਦਿੱਲੀ ਵਿਖੇ ਖੇਤੀ ਕਾਨੂੰਨਾਂ ਖਿਲਾਫ ਲੜ ਰਹੇ ਹਨ ਉੱਥੇ ਹੀ ਸੰਯੁਕਤ ਕਿਸਾਨ ਮੋਰਚਾ ਆਮ ਲੋਕਾਂ ਦੇ ਹੱਕਾਂ ਖਾਤਰ ਵੀ ਲੜਾਈ ਲੜ ਰਿਹਾ ਹੈ। ਆਮ ਲੋਕਾਂ ਨੂੰ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਣਾ ਚਾਹੀਦਾ ਹੈ ਤਾਂ ਜੋ ਮੋਦੀ ਸਰਕਾਰ ਦਾ ਘੁਮੰਡ ਤੋੜਿਆ ਜਾਵੇ। ਇਹ ਇਕੱਲੇ ਕਿਸਾਨਾਂ ਦੀ ਨਹੀਂ ਸਾਰੇ ਵਰਗਾਂ ਦੀ ਲੜਾਈ ਬਣ ਗਈ ਹੈ। ਪਾਣੀ ਬਚਾਉਣ ਦੇ ਮੁੱਦੇ ਉੱਪਰ ਬਾਜਵਾ ਬੋਲੇ ਕਿ ਪੰਜਾਬ ਦੀ ਧਰਤੀ ਨੂੰ ਗੁਰੂਆਂ ਪੀਰਾਂ ਦੀ ਬਖਸ਼ਿਸ਼ ਹੈ ਪਰੰਤੂ ਫਿਰ ਵੀ ਹਾਲਾਤ ਦੇਖ ਕੇ ਸਾਨੂੰ ਪਾਣੀ ਦੀ ਦੁਰਵਰਤੋਂ ਰੋਕਣੀ ਚਾਹੀਦੀ ਹੈ। ਅਜਿਹਾ ਨਾ ਹੋਵੇ ਕਿ ਇੱਕ ਦਿਨ ਪੰਜਾਬ ਰੇਗਿਸਤਾਨ ਬਣ ਜਾਵੇ। ਬਿਜਲੀ ਦੇ ਮੁੱਦੇ ਤੇ ਉਹਨਾਂ ਸਰਕਾਰਾਂ ਨੂੰ ਲਾਹਨਤ ਪਾਉਂਦਿਆ ਕਿ ਆਪਣੇ ਨਿੱਜੀ ਫਾਇਦੇ ਲਈ ਸਮਝੌਤੇ ਕਰ ਲਏ ਜਾਂਦੇ ਹਨ। ਬਾਅਦ ਚ ਹੁਣ ਸਤਾਪ ਲੋਕ ਭੁਗਤ ਰਹੇ ਹਨ। ਗਰਮੀ ਚ ਲੰਬੇ ਕੱਟ ਲੱਗ ਰਹੇ ਹਨ। ਕਿਸਾਨ ਮਹਿੰਗੇ ਭਾਅ ਦਾ ਡੀਜਲ ਫੂਕ ਰਹੇ ਹਨ। 

Leave a Reply

Your email address will not be published. Required fields are marked *