ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਸਮਰਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੇ ਲੜਕੇ ਤੇਜਿੰਦਰ ਸਿੰਘ ਤੇਜੀ ਦੀ ਅਗਵਾਈ ਹੇਠ ਕਿਸਾਨਾਂ ਨੇ ਰੋਸ ਮੁਜਾਹਰਾ ਕੀਤਾ। ਇਸ ਦੌਰਾਨ ਪੰਜਾਬੀ ਗਾਇਕ ਜੱਸ ਬਾਜਵਾ, ਕੁਲਵੀਰ ਮੁਸਕਾਬਾਦ ਵੀ ਪੁੱਜੇ
1 min read

ਰੋਸ ਮੁਜਾਹਰੇ ਦੇ ਦੌਰਾਨ ਰਾਜੇਵਾਲ ਦੇ ਲੜਕੇ ਨੇ ਗੁਰਨਾਮ ਚੜੂਨੀ ਦੇ ਚੋਣਾਂ ਲੜਨ ਦੇ ਐਲਾਨ ਨੂੰ ਚੜੂਨੀ ਦੀ ਨਿੱਜੀ ਰਾਏ ਦੱਸਦਿਆਂ ਕਿਹਾ ਕਿ ਅੱਜ ਵੀ ਘੜੀ ਉਹਨਾਂ ਦਾ ਮਕਸਦ ਸਿਰਫ ਐਮਐਸਪੀ ਦੀ ਗਾਰੰਟੀ ਲੈਣਾ ਅਤੇ ਕਾਲੇ ਕਾਨੂੰਨ ਰੱਦ ਕਰਾਉਣਾ ਹੈ। ਜਿਸਨੂੰ ਲੈ ਕੇ ਸੰਘਰਸ਼ ਜਾਰੀ ਰਹੇਗਾ। ਉਹਨਾਂ ਇਹ ਵੀ ਕਿਹਾ ਕਿ ਸਮਰਾਲਾ ਵਿਖੇ ਪੈਟਰੋਲ ਡੀਜਲ ਦੀਆਂ ਕੀਮਤਾਂ ਖਿਲਾਫ ਰੋਸ ਮੁਜਾਹਰੇ ਦੌਰਾਨ ਬਲਵੀਰ ਸਿੰਘ ਰਾਜੇਵਾਲ ਨੇ ਜਦੋਂ ਰੱਸੀਆਂ ਦੇ ਨਾਲ ਟਰੈਕਟਰ ਖਿੱਚਿਆ ਤਾਂ ਇਸ ਮਗਰੋਂ ਹੋਰ ਜਥੇਬੰਦੀਆਂ ਜਾਗੀਆਂ। ਕਿਸਾਨ ਆਗੂ ਹਰਦੀਪ ਸਿੰਘ ਨੇ ਕਿਹਾ ਕਿ ਪੈਟਰੋਲ 100 ਪਾਰ ਹੋ ਚੁੱਕਾ ਹੈ। ਡੀਜਲ ਵੀ ਨੇੜੇ ਹੀ ਪਹੁੰਚ ਗਿਆ ਹੈ। ਮੋਦੀ ਸਰਕਾਰ ਦੇ ਅੱਛੇ ਦਿਨ ਨਹੀਂ ਆਏ। ਲੋਕ ਕਰਜਾਈ ਹੋ ਗਏ ਹਨ। ਕਿਸਾਨ ਨਹੀਂ ਹਰ ਵਰਗ ਇਹਨਾਂ ਤੋਂ ਦੁਖੀ ਹੈ। ਸਾਰੇ ਕਾਰੋਬਾਰ ਖਤਮ ਹੋ ਗਏ ਹਨ। ਬਿਜਲੀ ਦੀ ਮਾਰ ਵੀ ਕਿਸਾਨਾਂ ਨੂੰ ਸਾਹ ਨਹੀਂ ਲੈਣ ਦੇ ਰਹੀ। ਇਸਦੇ ਰੋਸ ਵਜੋਂ ਮੁਜਾਹਰਾ ਕੀਤਾ ਗਿਆ।