ਸੱਸ ਨੇ ਆਪਣੀ ਨੂੰਹ ਤੇ ਸ਼ਰਾਬ ਦੇ ਨਸ਼ੇ ਚ ਉਸ ਨਾਲ ਮਾਰ ਕੁੱਟ ਕਰਨ ਦੇ ਲਗਾਏ ਦੋਸ਼
1 min read

–>
ਅਬੋਹਰ ਚ ਇੱਕ ਬਜੁਰਗ ਸੱਸ ਨੇ ਆਪਣੀ ਨੂੰਹ ਤੇ ਸ਼ਰਾਬ ਦੇ ਨਸ਼ੇ ਚ ਉਸ ਨਾਲ ਮਾਰ ਕੁੱਟ ਕਰ ਦੇ ਦੋਸ਼ ਲਗਾਏ ਹਨ। ਉਸਦਾ ਕਹਿਣਾ ਹੈ ਕਿ ਬੀਤੀ ਰਾਤ ਉਸਦੀ ਨੂੰਹ ਨੇ ਸ਼ਰਾਬ ਦੇ ਨਸ਼ੇ ਚ ਆਪਣੀ ਸਹੇਲੀ ਨਾਲ ਮਿਲ ਕੇ ਉਸ ਨਾਲ ਬੁਰੀ ਤਰ੍ਹਾਂ ਮਾਰ ਕੁੱਟ ਕੀਤੀ। ਜਿਸ ਤੋਂ ਬਾਅਦ ਉਸ ਵੱਲੋਂ ਸ਼ੋਰ ਮਚਾਉਣ ਤੇ ਆਸ ਪਾਸ ਦੇ ਲੋਕਾਂ ਨੇ ਉਸਨੂੰ ਛੁਡਵਾਇਆ ਅਤੇ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ।