July 6, 2022

Aone Punjabi

Nidar, Nipakh, Nawi Soch

ਹਥਿਆਰਾਂ ਦੀ ਗ਼ੈਰਕਾਨੂੰਨੀ ਤਸਕਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ, 2 ਪਿਸਟਲ 32 ਬੋਰ ਦੇਸੀ, 4 ਕਾਰਤੂਸ, 2 ਮੈਗਜ਼ੀਨ ਤੇ 3 ਮੋਬਾਇਲ ਫੋਨ ਵੀ ਬਰਾਮਦ।

1 min read




ਲੁਧਿਆਣਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਲੁਧਿਆਣਾ ਵੱਲੋਂ ਸਾਂਝੇ ਤੌਰ ਤੇ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਹਥਿਆਰਾਂ ਦੀ ਗ਼ੈਰਕਾਨੂੰਨੀ ਤਸਕਰੀ ਕਰਨ ਵਾਲੇ ਇਕ ਗਿਰੋਹ ਦੇ 3 ਮੈਂਬਰ ਕਾਬੂ ਕੀਤੇ। ਫੜੇ ਗਏ ਦੋਸ਼ੀਆਂ  ਕੋਲੋਂ 2 ਪਿਸਟਲ 32 ਬੋਰ ਦੇਸੀ, 4 ਕਾਰਤੂਸ, 2 ਮੈਗਜ਼ੀਨ ਅਤੇ 3 ਮੋਬਾਇਲ ਫੋਨ ਵੀ ਬਰਾਮਦ ਹੋਏ ਹਨ ।
ਪ੍ਰੈੱਸ ਕਾਨਫਰੰਸ ਦੇ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਮਿਲੀ ਜਾਣਕਾਰੀ ਅਨੁਸਾਰ ਕੋਚਰ ਮਾਰਕੀਟ ਦੇ ਨਜ਼ਦੀਕ ਤੋ ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਫੜੇ ਗਏ ਦੋਸ਼ੀਆਂ ਦੀ ਪਹਿਚਾਣ ਹਿੰਦਪਾਲ ਜ਼ਿਲ੍ਹਾ ਜਲੰਧਰ, ਬਲਵਿੰਦਰ ਸਿੰਘ ਜ਼ਿਲ੍ਹਾ ਜਲੰਧਰ ਅਤੇ  ਅਰਜੁਨ ਕੁਮਾਰ ਜ਼ਿਲ੍ਹਾ ਲੁਧਿਆਣਾ ਨਿਵਾਸੀ ਦੇ ਰੂਪ ਵਿਚ ਹੋਈ ਹੈ। ਦੋਸ਼ੀਆਂ ਕੋਲੋਂ ਪੁਲਿਸ ਨੂੰ 2 ਪਿਸਟਲ 32 ਬੋਰ ਦੇਸੀ, 4 ਕਾਰਤੂਸ, 2 ਮੈਗਜ਼ੀਨ ਅਤੇ 3 ਮੋਬਾਇਲ ਫੋਨ ਵੀ ਬਰਾਮਦ ਉਏ ਹਨ। ਪੁਲਿਸ ਅਧਿਕਾਰੀ ਮੁਤਾਬਕ ਇਹ ਦੋਸ਼ੀ ਪਿਛਲੇ ਲੰਮੇ ਸਮੇਂ ਤੋਂ ਹਥਿਆਰਾਂ ਦੇ ਗੈਰਕਾਨੂੰਨੀ ਤਸਕਰੀ ਦਾ ਕਾਰੋਬਾਰ ਕਰ ਰਹ, ਇਹ ਮੱਧ ਪ੍ਰਦੇਸ਼ ਤੋਂ ਗੈਰਕਾਨੂੰਨੀ ਹਥਿਆਰ ਲਿਆ ਕੇ ਪੰਜਾਬ ਵਿੱਚ ਆਪਣੇ ਵੱਖ ਵੱਖ ਗਾਹਕਾਂ ਨੂੰ ਵੇਚਦੇ ਸਨ। 

Leave a Reply

Your email address will not be published. Required fields are marked *