September 21, 2021

Aone Punjabi

Nidar, Nipakh, Nawi Soch

ਹਲਕਾ ਜਲਾਲਾਬਾਦ ਮੰਡੀ ਅਰਨੀਵਾਲਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਫਾਜ਼ਿਲਕਾ ਨੈਸ਼ਨਲ ਹਾਈ ਵੇ ਜਾਮ ਕਰ ਧਰਨਾ ਪ੍ਰਦਰਸ਼ਨ

1 min read

ਆਮ ਆਦਮੀ ਪਾਰਟੀ ਵੱਲੋਂ ਨਵੇਂ ਲਗਾਏ ਗਏ ਹਲਕਾ ਇੰਚਾਰਜ ਜਗਦੀਪ ਸਿੰਘ ਗੋਲਡੀ ਦੀ ਅਗਵਾਈ ਹੇਠ ਵੱਡੀ ਤਾਦਾਦ ਵਿੱਚ ਲੋਕਾਂ ਨੇ ਮੰਡੀ ਅਰਨੀਵਾਲਾ ਵਿਖੇ ਨੈਸ਼ਨਲ ਹਾਈਵੇ ਕੀਤਾ ਜਾਮ  

ਜਲਾਲਾਬਾਦ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਕੇਂਦਰ ਦੇ ਖਿਲਾਫ ਅਤੇ ਪੰਜਾਬ ਸਰਕਾਰ ਦੇ ਖਿਲਾਫ ਮਹਿੰਗਾਈ ਮੁੱਦੇ ਤੇ ਟਰੈਕਟਰ ਮਾਰਚ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉੱਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਹਲਕਾ ਜਲਾਲਾਬਾਦ ਮੰਡੀ ਅਰਨੀਵਾਲਾ  ਵਿਖੇ ਪਾਰਟੀ ਦੇ ਵੱਲੋਂ ਨਵੇਂ ਲਾਏ ਗਏ ਹਲਕਾ ਇੰਚਾਰਜ ਜਗਦੀਪ ਸਿੰਘ ਗੋਲਡੀ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ ਇਹ ਧਰਨਾ ਦਿੱਲੀ ਫਾਜ਼ਿਲਕਾ ਨੈਸ਼ਨਲ ਹਾਈਵੇ ਤੇ ਦਿੱੱਤਾ ਗਿਆ  ਜ਼ਿਕਰਯੋਗ ਹੈ ਕਿ ਇਸ ਧਰਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਸਹਿਬਾਨ ਜਿੱਥੇ ਸੂਬੇ ਦੀ ਸਰਕਾਰ ਤੇ ਜੰਮ ਕੇ ਵਰ੍ਹੇ ਉੱਥੇ ਹੀ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਯਾਦ ਕਰਵਾਇਆ ਕਿ ਕਿਸ ਤਰ੍ਹਾਂ ਸੂਬਾ ਸਰਕਾਰ ਦੇ ਤਿੰਨ ਵਜ਼ੀਰ ਪਿਛਲੇ ਸਾਲ ਇਸ ਹਲਕੇ ਦੇ ਵਿੱਚ ਖ਼ਰਾਬ ਹੋਈਆਂ ਜ਼ਮੀਨਾਂ ਦਾ ਮੁਆਇਨਾ ਕਰਕੇ ਗਏ ਸਨ ਅਤੇ ਉਨ੍ਹਾਂ ਦੇ ਵੱਲੋਂ ਗਰਦੌਰੀ ਅਤੇ ਮੁਆਵਜ਼ੇ ਦੀ ਗੱਲ ਆਖੀ ਗਈ ਸੀ  ਪਰ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਇਸ ਮੌਕੇ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਪੰਦਰਾਂ ਦਿਨਾਂ ਵਿੱਚ ਜੇਕਰ ਮੁਆਵਜ਼ਾ ਰਾਸ਼ੀ  ਨਹੀਂ ਦਿੱਤੀ ਗਈ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਏਗਾ  

Leave a Reply

Your email address will not be published. Required fields are marked *