ਹੁਣ ਪਿੰਡਾਂ ਵਿੱਚ 2022 ਦੇ ਲਈ ਵੋਟਾਂ ਮੰਗਣ ਲਈ ਸਿਆਸੀ ਲੀਡਰ ਹੋ ਜਾਣ ਸਾਵਧਾਨ ਜੇਕਰ ਪਿੰਡਾਂ ਵਿੱਚ ਜਾਉਂਗੇ ਤਾਂ ਹੋਵੇਗਾ
1 min read

ਹੁਣ ਪਿੰਡਾਂ ਵਿੱਚ 2022 ਦੇ ਲਈ ਵੋਟਾਂ ਮੰਗਣ ਲਈ ਸਿਆਸੀ ਲੀਡਰ ਹੋ ਜਾਣ ਸਾਵਧਾਨ ਜੇਕਰ ਪਿੰਡਾਂ ਵਿੱਚ ਜਾਉਂਗੇ ਤਾਂ ਹੋਵੇਗਾ ਕਿਸਾਨਾਂ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਜ਼ਬਰਦਸਤ ਵਿਰੋਧ ਅੱਜ ਪਟਿਆਲਾ ਤੇ ਨਾਭਾ ਰੋਡ ਸਥਿਤ ਅਬਲੋਵਾਲ ਪਿੰਡ ਦੇ ਵਿਚ ਕਿਸਾਨਾਂ ਅਤੇ ਪਿੰਡ ਵਾਸੀਆਂ ਦੀ ਤਰਫ ਤੋਂ ਲਗਾ ਦਿੱਤੇ ਗਏ ਸਿਆਸੀ ਪਾਰਟੀਆਂ ਦੇ ਵਿਰੁੱਧ ਫਲੇਕਸ ਬੋਰਡ ਜਿਸ ਉਪਰ ਲਿਖ ਦਿੱਤਾ ਹੈ ਕਿ ਜਿੰਨਾ ਸਮਾਂ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਸਮਾਂ ਹਰ ਰਾਜਨੀਤਕ ਪਾਰਟੀ ਦਾ ਪਿੰਡ ਵਿਚ ਆਉਣ ਤੇ ਬਾਈਕਾਟ ਕੀਤਾ ਜਾਵੇਗਾ
ਅੱਜ ਪਿੰਡ ਆਲੋਵਾਲ ਵਿਖੇ ਕਿਸਾਨਾਂ ਅਤੇ ਪਿੰਡ ਵਾਸੀਆਂ ਦੀ ਤਰਫ ਤੋਂ 2022 ਦੇ ਮੱਦੇਨਜ਼ਰ ਰਾਜਨੀਤਕ ਪਾਰਟੀਆਂ ਦੇ ਵਿਰੁੱਧ ਲਗਾਏ ਗਏ ਫਲੈਕਸ ਬੋਰਡ ਜਿਸ ਉਪਰ ਸਾਫ਼ ਤੌਰ ਤੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਲਿਖ ਦਿੱਤਾ ਹੈ ਕਿ ਹਰ ਰਾਜਨੀਤਕ ਪਾਰਟੀ ਦਾ ਪਿੰਡ ਵਿੱਚ ਆਉਣ ਤੇ ਬਾਈਕਾਟ ਹੈ ਨਾਲ ਹੀ ਕਿਸਾਨਾਂ ਦਾ ਪਿੰਡ ਵਾਸੀਆਂ ਨੇ ਆਖ ਦਿੱਤਾ ਹੈ ਕਿ ਜਿਹੜਾ ਵੀ ਪਾਰਟੀ ਦਾ ਨੁਮਾਇੰਦਾ ਪਿੰਡ ਵਿੱਚ ਵੋਟ ਮੰਗਣ ਲਈ ਆਵੇਗਾ ਉਸ ਦਾ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ ਤੇ ਉਸ ਤੋਂ ਪਿੰਡ ਵਾਸੀ ਸਵਾਲ ਕਰਨਗੇ ਕਿ ਤੁਹਾਡੀ ਪਾਰਟੀ ਨੇ ਪਿੰਡ ਲਈ ਕੀ ਵਿਕਾਸ ਕੀਤਾ ਹੈ ਅਤੇ ਪਿੰਡ ਵਾਸੀਆਂ ਲਈ ਕੀ ਕੁਝ ਸਹੂਲਤਾਂ ਦਿੱਤੀਆਂ ਹੈ