October 26, 2021

Aone Punjabi

Nidar, Nipakh, Nawi Soch

ਹੁਸਿ਼ਆਰਪੁਰ ਚ ਲਗਾਤਾਰ ਪੁਲਿਸ ਦੇ ਸਖਤ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੁਲ੍ਹਦੀ ਹੀ ਜਾ ਰਹੀ

1 min read

ਹੁਸਿ਼ਆਰਪੁਰ ਚ ਲਗਾਤਾਰ ਪੁਲਿਸ ਦੇ ਸਖਤ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੁਲ੍ਹਦੀ ਹੀ ਜਾ ਰਹੀ ਐ ਜਿਥੇ ਬੀਤੀ ਰਾਤ ਚੋਰਾਂ ਵਲੋਂ ਹੁਸਿ਼ਆਰਪੁਰ ਸ਼ਹਿਰ ਦੀਆਂ 5 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਥੇ ਹੀ ਹੁਣ ਹੁਸਿ਼ਆਰਪੁਰ ਦੇ ਬੇਹੱਦ ਹੀ ਜਿ਼ਆਦਾ ਭੀੜ ਭੜੱਕੇ ਵਾਲੇ ਬਾਜ਼ਾਰ ਵਕੀਲਾਂ ਬਾਜ਼ਾਰ ਚ ਇਕ ਅਜਿਹੀ ਘਟਨਾ ਦੇਖਣ ਨੂੰ ਸਾਹਮਣੇ ਆਈ ਐ ਜਿਸ ਤੋਂ ਸਾਫ ਜ਼fਾਹਰ ਹੋ ਜਾਂਦਾ ਐ ਕਿ ਚੋਰਾਂ ਚ ਪੁਲਿਸ ਦਾ ਕੋਈ ਵੀ ਖੌਫ ਨਹੀਂ ਐ ਤੇ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਨੇ ਕਿ ਉਨ੍ਹਾਂ ਵਲੋਂ ਚਿੱਟੇ ਦਿਨ ਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹੈ ਤਾਜ਼ਾ ਮਾਮਲਾ ਹੁਸਿ਼ਆਰਪੁਰ ਦੇ ਵਕੀਲਾਂ ਬਾਜ਼ਾਰ ਤੋਂ ਸਾਹਮਣੇ ਆਇਆ ਏ ਜਿੱਥੇ ਇਕ ਪੇਂਟ ਦੀ ਦੁਕਾਨ ਨੂੰ ਮੋਟਰਸਾਈਕਲ ਤੇ ਆਏ 2 ਨੌਜਵਾਨਾਂ ਵਲੋਂ ਖਾਲੀ ਦੇਖ ਕੇ ਗੱਲੇ ਚ ਪਈ ਨਕਦੀ ਚੋਰੀ ਕਰ ਲਈ ਤੇ ਇਸ ਦੌਰਾਨ ਦੁਕਾਨ ਤੇ ਚਾਹ ਦੇਣ ਆਏ ਇਕ ਵਿਅਕਤੀ ਵਲੋਂ ਉਨ੍ਹਾਂ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਗਈ ਤਾਂ ਨੌਜਵਾਨਾਂ ਵਲੋਂ ਉਸਨੂੰ ਧੱਕਾ ਮਾਰ ਤੇ ਫਰਾਰ ਹੋਣ ਦੀ ਕੋਸਿ਼ਸ਼ ਕੀਤੀ ਗਈ ਜਿਨ੍ਹਾਂ ਨੂੰ ਤੁਰੰਤ ਮੁਸਤੈਦੀ ਦਿਖਾਉਂਦਿਆਂ ਹੋਇਆਂ ਸਥਾਨਕ ਦੁਕਾਨਦਾਰਾਂ ਵਲੋਂ ਕਾਬੂ ਕਰ ਲਿਆ ਗਿਆ ਤੇ ਰੱਜ ਕੇ ਛਿੱਤਰ ਪ੍ਰੇਡ ਕੀਤੀ ਤੇ ਸਥਾਨਕ ਦੁਕਾਨਦਾਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਚੋਰਾਂ ਤੋਂ ਨਸ਼ੀਲੇ ਕੈਪਸੂਲ ਅਤੇ ਟੀਕੇ ਵੀ ਬਰਾਮਦ ਹੋਏ ਨੇ। ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਸੰਜੀਵ ਕੁਮਾਰ ਬਹਿਲ ਨੇ ਦੱਸਿਆ ਕਿ ਉਹ ਦੁਪਹਿਰ ਡੇਢ ਕੁ ਵਜੇ ਕਿਸੇ ਕੰਮ ਕਾਰਨ ਬਾਹਰ ਗਏ ਹੋਏ ਸਨ ਤੇ ਇਸ ਦੌਰਾਨ 2 ਨੌਜਵਾਨ ਆਏ ਤੇ ਦੁਕਾਨ ਦੇ ਗੱਲੇ੍ਹ ਚੋ ਕਰੀਬ 6 ਹਜ਼ਾਰ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਜਿਨ੍ਹਾਂ ਨੂੰ ਦੁਕਾਨਦਾਰਾਂ ਨੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਥਾਣਾ ਸਿਟੀ ਦੀ ਪੁਲਿਸ ਵਲੋਂ ਉਨ੍ਹਾਂ ਦੀ ਦੁਕਾਨ ਦਾ ਜਾਇਜ਼ਾ ਤੱਕ ਵੀ ਨਹੀਂ ਲਿਆ ਗਿਆ ਤੇ ਉਲਟਾ ਉਨ੍ਹਾ ਤੇ ਹੀ ਥਾਣੇ ਆ ਕੇ ਬਿਆਨ ਦੇਣ ਨੂੰ ਦਬਾਅ ਬਣਾਇਆ ਜਾ ਰਿਹਾ ਏ। ਜਿਸ ਤੋਂ ਸਹਿਜ਼ੇ ਹੀ ਸਪੱਸ਼ਟ ਹੋ ਜਾਂਦੈ ਕਿ ਹੁਸਿ਼ਆਰਪੁਰ ਪੁਲਿਸ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਿੰਨੀ ਕੁ ਸਤਰਕ ਐ

Leave a Reply

Your email address will not be published. Required fields are marked *