May 9, 2021

Aone Punjabi

Nidar, Nipakh, Nawi Soch

ਹੜਤਾਲ ਤੇ ਗਏ ਕਾਮਿਆਂ ਨੇ ਜਿੱਥੇ ਤਿੱਖੇ ਸੰਘਰਸ਼ ਦੀ ਦਿੱਤੀ ਚੇਤਾਵਨੀ ਉਥੇ ਆਮ ਜਨਤਾ ਇਸ ਹੜਤਾਲ ਦੇ ਕਾਰਨ ਹੋਈ ਖੱਜਲ ਖੁਆਰ 

1 min read

ਪਨਬੱਸ ਅਤੇ ਪੰਜਾਬ ਰੋਡਵੇਜ਼ ਦੀ ਕੱਚੇ ਕਾਮਿਆਂ ਦੀ ਹੜਤਾਲ ਅੱਜ ਦੂਜੇ ਦਿਨ ਵਿੱਚ ਹੋਈ ਸ਼ਾਮਿਲ

ਹੜਤਾਲ ਤੇ ਗਏ ਕਾਮਿਆਂ ਨੇ ਜਿੱਥੇ ਤਿੱਖੇ ਸੰਘਰਸ਼ ਦੀ ਦਿੱਤੀ ਚੇਤਾਵਨੀ ਉਥੇ ਆਮ ਜਨਤਾ ਇਸ ਹੜਤਾਲ ਦੇ ਕਾਰਨ ਹੋਈ ਖੱਜਲ ਖੁਆਰ                          

ਪੰਜਾਬ ਰੋਡਵੇਜ਼ ਦੀ ਕੱਚੇ ਕਾਮਿਆਂ ਵੱਲੋਂ ਤਿੰਨ ਦਿਨ ਦੀ ਹੜਤਾਲ ਦੇ ਚੱਲਦੇ ਜਿੱਥੇ ਇੱਕ ਪਾਸੇ ਅੱਜ ਪਟਿਆਲਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਜਾ ਰਿਹਾ ਹੈ ਉੱਥੇ ਸੂਬੇ ਦੇ ਵੱਖ ਵੱਖ ਸ਼ਹਿਰਾਂ ਵਿੱਚ ਵੀ ਬੱਸ ਅੱਡਿਆਂ ਤੇ ਇਸ ਹੜਤਾਲ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ  ਜਿਸ ਦੇ ਚਲਦੇ ਅੱਜ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੇ ਬੱਸ ਅੱਡੇ ਤੇ ਵੀ ਮੁਕੰਮਲ ਹੜਤਾਲ ਰਹੀ। ਪੰਜਾਬ ਰੋਡਵੇਜ਼ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਪੰਜਾਬ ਰੋਡਵੇਜ਼ ਦੇ ਕੱਚੇ ਅਧਿਕਾਰੀਆਂ ਵੱਲੋਂ ਪਟਿਆਲਾ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਜਾ ਰਿਹਾ ਹੈ  ਤੇ ਰੋਡਵੇਜ਼ ਦੀਆਂ ਬੱਸਾਂ ਚ ਤਿੰਨ ਦਿਨ ਲਈ ਬੰਦ ਕੀਤੀਆਂ ਗਈਆਂ ਹਨ  ਉਨ੍ਹਾਂ ਕਿਹਾ ਕਿ ਜਿਨ੍ਹਾਂ ਸਰਕਾਰ ਵੱਲੋਂ ਸਾਡੇ ਤੋਂ ਕੰਮ ਲਿਆ ਜਾਂਦਾ ਹੈ ਉਨ੍ਹਾਂ ਪਤਾ ਸਾਨੂੰ ਨਹੀਂ ਦਿੱਤਾ ਜਾਂਦਾ  ਉਨ੍ਹਾਂ ਵੱਲੋਂ ਅੱਗੇ ਵੀ ਸਰਕਾਰ ਅੱਗੇ ਇਹ ਮੰਗਾਂ ਰੱਖੀਆਂ ਗਈਆਂ ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਜੇਕਰ ਹੋਣ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਨ੍ਹਾਂ ਵੱਲੋਂ ਵੱਡਾ ਸੰਘਰਸ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *