August 8, 2022

Aone Punjabi

Nidar, Nipakh, Nawi Soch

ਹੜਤਾਲ ਤੇ ਬੈਠੇ ਪੱਕੇ ਸਫ਼ਾਈ ਕਰਮਚਾਰੀ ਅਤੇ ਕੱਚੇ ਸਫਾਈ ਕਰਮਚਾਰੀ ਹੋਏ ਆਹਮੋ ਸਾਹਮਣੇ

1 min read

ਅਬੋਹਰ ਵਿੱਚ ਹੜਤਾਲ ਤੇ ਬੈਠੇ ਪੱਕੇ ਮੁਲਾਜ਼ਮਾਂ ਦੇ ਵੱਲੋਂ ਨਗਰ ਕੌਂਸਲ ਦੇ ਗੇਟ ਦੇ ਵਿਚ ਧਰਨਾ ਲਾ ਦਿੱਤਾ ਗਿਆ ਅਤੇ ਜੋ ਕੱਚੇ ਮੁਲਾਜ਼ਮ ਸਫਾਈ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ  ਜਿਸ ਦੇ ਚੱਲਦਿਆਂ ਇੱਕ ਵਾਰ ਮਾਹੌਲ ਗਰਮਾ ਗਿਆ ਹੜਤਾਲ ਤੇ ਬੈਠੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਸ਼ਹਿਰ ਦੀ ਸਾਫ ਸਫਾਈ ਦਾ ਕੰਮ ਕੱਚੇ ਮੁਲਾਜ਼ਮ ਕਰਦੇ ਰਹਿਣਗੇ ਤਾਂ ਫਿਰ ਉਨ੍ਹਾਂ ਦੀ ਹੜਤਾਲ ਤੇ ਬੈਠਣ ਦਾ ਕੋਈ ਮਤਲਬ ਨਹੀਂ  ਅਤੇ ਨਾਲ ਹੀ ਉਨ੍ਹਾਂ ਨੂੰ ਪੰਜਾਬ ਲੈਵਲ ਤੇ ਇਹ ਹੁਕਮ ਆਏ ਹਨ ਕਿ ਉਹ ਆਪਣੇ ਨਾਲ ਹੜਤਾਲ ਤੇ ਕੱਚੇ ਮੁਲਾਜ਼ਮਾਂ ਨੂੰ ਵੀ ਬਿਠਾਉਣ  ਜਿਸ ਦੇ ਚਲਦਿਆਂ ਉਨ੍ਹਾਂ ਦੇ ਵੱਲੋਂ ਕੱਲ੍ਹ ਤੋਂ ਕਿਸੇ ਵੀ ਕੱਚੇ ਕਰਮਚਾਰੀ ਨੂੰ ਸ਼ਹਿਰ ਦੀ ਸਾਫ ਸਫਾਈ ਦਾ ਕੰਮ ਨਹੀਂ ਕਰਨ ਦਿੱਤਾ ਜਾਏਗਾ  

Leave a Reply

Your email address will not be published. Required fields are marked *