May 21, 2022

Aone Punjabi

Nidar, Nipakh, Nawi Soch

1973 ਤੋਂ ਲੈ ਕੇ ਅੱਜ ਤੱਕ ਸੁਤੰਤਰਤਾ ਸੰਗਰਾਮੀ ਜਵਾਹਰ ਸਿੰਘ ਦੇ ਪਰਿਵਾਰ ਨੂੰ ਸਮੇ ਦੀਆ ਸਰਕਾਰਾ ਤੇ ਜਿਲਾ ਪ੍ਰਸਾਸਨ ਵਲੋ ਕੀਤਾ ਜਾਦਾ ਰਿਹਾ ਅਣਦੇਖਿਆ ।

1 min read

1973 ਤੋਂ ਲੈ ਕੇ ਅੱਜ ਤੱਕ ਸੁਤੰਤਰਤਾ ਸੰਗਰਾਮੀ ਜਵਾਹਰ ਸਿੰਘ ਦੇ ਪਰਿਵਾਰ ਨੂੰ ਸਮੇ ਦੀਆ ਸਰਕਾਰਾ ਤੇ ਜਿਲਾ ਪ੍ਰਸਾਸਨ ਵਲੋ ਕੀਤਾ ਜਾਦਾ ਰਿਹਾ ਅਣਦੇਖਿਆ  ।

ਭਾਰਤ ਨੂੰ ਆਜ਼ਾਦ ਕਰਾਉਣ ਵਿੱਚ ਵੱਖ ਵੱਖ ਆਜ਼ਾਦੀ ਘੁਲਾਟੀਆਂ ਵੱਲੋਂ ਆਪਣਾ ਅਹਿਮ ਯੋਗਦਾਨ ਪਾਇਆ ਗਿਆ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕਈ ਆਜ਼ਾਦੀ ਘੁਲਾਟੀਆਂ ਵੱਲੋਂ ਆਪਣੀਆਂ ਜਾਨਾਂ ਕੁਰਬਾਨ ਤੱਕ ਕਰ ਦਿੱਤੀਆਂ ਗਈਆਂ ਜਿੱਥੇ ਇਨ੍ਹਾਂ ਆਜ਼ਾਦੀ ਘੁਲਾਟੀਆਂ ਅਤੇ ਸੁਤੰਤਰਤਾ ਸੰਗਰਾਮੀਆਂ ਨੂੰ ਯਾਦ ਕਰਦਿਆਂ ਭਾਰਤ ਸਰਕਾਰ ਵੱਲੋਂ  ਇਨ੍ਹਾਂ ਆਜ਼ਾਦੀ ਘੁਲਾਟੀਆਂ ਤੇ ਸੁਤੰਤਰਤਾ ਸੰਗਰਾਮੀ ਪਰਿਵਾਰਾ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਹੈ ਉਥੇ ਹਰ 15 ਅਗਸਤ ਅਤੇ 26  ਜਨਵਰੀ ਨੂੰ ਜ਼ਿਲ੍ਹਾ ਪੱਧਰਾਂ ਕਰਵਾਏ ਜਾਂਦੇ ਆਜ਼ਾਦੀ ਸਮਾਗਮਾਂ ਵਿੱਚ ਇਨ੍ਹਾਂ ਪਰਿਵਾਰਾਂ ਨੂੰ ਬੁਲਾ ਕੇ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਦਿੱਤਾ ਜਾਂਦਾ ਹੈ  ।

ਪਰ ਅੱਜ ਵੀ ਮੋਗਾ ਜ਼ਿਲ੍ਹੇ ਦੇ ਪਿੰਡ ਡਰੋਲੀ ਭਾਈ ਵਿਚ ਇਕ ਸੁਤੰਤਰਤਾ ਸੰਗ੍ਰਾਮੀ ਜਵਹਾਰ ਸਿੰਘ ਗਿੱਲ ਦਾ ਅਜਿਹਾ ਪਰਿਵਾਰ ਹੈ ਜਿਸ ਨੂੰ 1973 ਤੋਂ ਬਾਅਦ ਕਿਸੇ ਵੀ ਸਰਕਾਰੀ ਸਮਾਗਮ ਜਿਵੇ 15 ਅਗਸਤ  26 ਜਨਵਰੀ ਨੂੰ ਕਰਵਾਏ ਜਾਂਦੇ ਜ਼ਿਲ੍ਹਾ ਪੱਧਰੀ ਸਮਾਗਮ ਚੁ ਕਦੇ ਵੀ ਸੱਦਾ ਪੱਤਰ ਤੱਕ ਨਹੀ ਭੇਜਿਆ ਗਿਆ । ਪਰਿਵਾਰਾ ਦਾ ਕਹਿਣਾ ਜਿੱਥੇ ਸਾਰਕਾਰੀ ਸਮਾਗਮ ਵਿੱਚ ਮੰਤਰੀ ਤੇ ਹੋਰ ਲੋਕਾ ਨੂੰ ਸਪੈਸਲ ਸੱਦਾ ਪੱਤਰ ਭੇਜ ਕੇ ਬਲਾਇਆ ਜਾਦਾ ਹੈ । ਵੀ ਓੁ—ਅੱਜ ਸੁਤੰਤਰਤਾ ਸੰਗ੍ਰਾਮੀ ਜਵਾਹਰ ਸਿੰਘ ਦੇ ਪੋਤੇ ਨੇ ਜਗਸੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਅੱਜ ਵੀ ਮਾਣ ਮਹਿਸੂਸ ਕਰਦਿਆਂ ਕਿ ਸਾਡੇ ਦਾਦਾ ਜੀ ਸਵਰਗਵਾਸੀ ਜਵਾਹਰ ਸਿੰਘ ਜਿਨ੍ਹਾਂ ਨੇ ਕੂਕਾ ਲਹਿਰ ਵਿੱਚ ਜਿੱਥੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੜਾਈਆਂ ਲੜੀਆਂ ਉਥੇ ਲੋਰ ਵਿੱਚ ਵੀ ਵੱਖ ਵੱਖ ਮੀਟਿੰਗਾਂ ਵਿਚ ਹਿੱਸਾ ਲੈ ਕੇ ਆਪਣਾ ਅਹਿਮ ਯੋਗਦਾਨ ਪਾਇਆ ਸੀ । ਉਨ੍ਹਾਂ ਸਾਡੇ ਦਾਦਾ ਜੀ ਨੂੰ ਭਾਰਤ ਦੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਵੱਲੋਂ ਜਿੱਥੇ ਸਨਮਾਨ ਕੀਤਾ ਗਿਆ ਸੀ ਉਥੇ ਪਿੰਡ ਡਰੋਲੀ ਭਾਈ ਦੀ ਡਿਸਪੈਂਸਰੀ ਦਾ ਨਾਮ ਵੀ ਸਾਡੇ ਦਾਦਾ ਜੀ ਜਵਾਹਰ ਸਿੰਘ ਦੇ ਨਾਂ ਉਪਰ ਰੱਖਿਆ ਗਿਆ ਹੈ  ਪਰ ਪਤਾ ਨਹੀਂ ਕਿਉਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ  1973 ਤੋਂ ਬਾਅਦ ਸਾਡੇ ਪਰਿਵਾਰ ਨੂੰ ਇੱਕ ਵਾਰ ਵੀ ਆਜ਼ਾਦੀ ਦਿਵਸ ਤੇ ਸਨਮਾਨਤ ਨਹੀਂ ਕੀਤਾ ਗਿਆ । ਉਹਨਾਂ ਕਿਹਾ ਕਿ

Leave a Reply

Your email address will not be published. Required fields are marked *