August 8, 2022

Aone Punjabi

Nidar, Nipakh, Nawi Soch

2 ਸਕੂਟੀ ਸਵਾਰ 6 ਕਿੱਲੋ ਅਫ਼ੀਮ ਸਣੇ ਕਾਬੂ

1 min read

ਐਂਟੀਨਾਰਕੋਟਿਕ ਸੈੱਲ ਅਤੇ ਸੀਆਈਏ ਸਟਾਫ਼ ਸਰਹਿੰਦ ਨੇ ਦੋ ਸਕੂਟੀ ਸਵਾਰ ਵਿਅਕਤੀਆਂ ਨੂੰ 6 ਕਿੱਲੋ ਅਫ਼ੀਮ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਦੀ ਪਛਾਣ ਗੁਰਮੇਲ ਸਿੰਘ ਵਾਸੀ ਚੈਹਿਲ (ਪਟਿਆਲਾ) ਅਤੇ ਪੁਸ਼ਪਿੰਦਰ ਕੁਮਾਰ ਵਾਸੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ। ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਐਂਟੀਨਾਰਕੋਟਿਕ ਸੈੱਲ ਦੇ ਏਐੱਸਆਈ ਗੁਰਮੀਤ ਸਿੰਘ ਅਤੇ ਸੀਆਈਏ ਸਟਾਫ਼ ਸਰਹਿੰਦ ਦੀ ਟੀਮ ਵਲੋਂ 16 ਮਾਰਚ ਰਾਤ ਸਮੇਂ ਯੈੱਸ ਬੈਂਕ ਦੇ ਸਾਹਮਣੇ ਸਰਹਿੰਦ-ਮੰਡੀ ਗੋਬਿੰਦਗੜ੍ਹ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸੇ ਦੌਰਾਨ ਸਰਹਿੰਦ ਸਾਈਡ ਤੋਂ ਇਕ ਸਕੂਟੀ ’ਤੇ ਦੋ ਵਿਅਕਤੀ ਆ ਰਹੇ ਸਨ ਜਿਸ ਨੂੰ ਗੁਰਮੇਲ ਸਿੰਘ ਚਲਾ ਰਿਹਾ ਸੀ ਅਤੇ ਪੁਸ਼ਪਿੰਦਰ ਪਿੱਛੇ ਬੈਠਾ ਸੀ ਜਿਸ ਕੋਲ ਕਾਲੇ ਰੰਗ ਦਾ ਬੈੱਗ ਸੀ ਜਦੋਂ ਪੁਲਿਸ ਨੇ ਸਕੂਟੀ ਰੋਕ ਕੇ ਬੈਗ ਦੀ ਤਲਾਸ਼ੀ ਲਈ ਤਾਂ ਉਸ ’ਚੋਂ 6 ਕਿੱਲੋ ਅਫ਼ੀਮ ਬਰਾਮਦ ਹੋਈ। ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਕਿ ਉਹ ਬਰਾਮਦ ਕੀਤੀ ਅਫ਼ੀਮ ਕਿੱਥੋਂ ਲਿਆਏ ਸਨ ਅਤੇ ਕਿਸ ਕਿਸ ਨੂੰ ਸਪਲਾਈ ਕਰਨੀ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਬਿਹਾਰ ਤੋਂ ਅਫ਼ੀਮ ਸਸਤੇ ਰੇਟ ’ਤੇ ਲਿਆ ਕੇ ਪੰਜਾਬ ਦੇ ਵੱਖ ਵੱਖ ਥਾਵਾਂ ’ਤੇ ਮਹਿੰਗੇ ਰੇਟ ’ਤੇ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਪੁਸ਼ਪਿੰਦਰ ਕੁਮਾਰ ਖ਼ਿਲਾਫ਼ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ 2 ਸਤੰਬਰ 2016 ਅਤੇ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ 30 ਅਗਸਤ 2018 ਨੂੰ ਵੀ ਨਸ਼ਾ ਤਸਕਰੀ ਕਰਨ ਦਾ ਮਾਮਲਾ ਦਰਜ ਹੈ।

Leave a Reply

Your email address will not be published. Required fields are marked *