August 2, 2021

Aone Punjabi

Nidar, Nipakh, Nawi Soch

2 of 8,201

1 min read

Print allIn new windowਦੋ ਫਾਰਚੂਨਰ ਚਾਲਕ ਕਾਰਾਂ ਦੀ ਰੇਸਾ ਲਗਾ ਰਹੇ ਸਨ ਜਿਸ ਕਾਰਨ ਵਾਪਰਿਆ ਭਿਆਨਕ ਹਾਦਸਾ…ਕਾਰ ਦੀ ਟੱਕਰ ਕਾਰਨ ਬੁਲੇਟ ਸਵਾਰ ਨੌਜਵਾਨ ਦੀ ਮੋਕੇ ਤੇ ਮੋਤ

ਲੁਧਿਆਣਾ ਦੇ ਸਿੱਧਵਾਂ ਕਨਾਲ ਬਾਈਪਾਸ ਤੇ ਵਾਪਰਿਆ ਇਕ ਭਿਆਨਕ ਹਾਦਸਾ , ਕਾਰ ਦੀ ਟੱਕਰ ਕਾਰਨ ਬੁਲੇਟ ਸਵਾਰ ਨੌਜਵਾਨ ਦੀ ਮੋਕੇ ਤੇ ਮੋਤ,  ਚਸ਼ਮਦੀਦਾਂ ਦੇ ਅਨੁਸਾਰ ਦੋ ਫਾਰਚੂਨਰ ਚਾਲਕ ਕਾਰਾਂ ਦੀ ਰੇਸਾ ਲਗਾ ਰਹੇ ਸਨ ਜਿਸ ਕਾਰਨ ਵਾਪਰਿਆ ਭਿਆਨਕ ਹਾਦਸਾ, ਚਸ਼ਮਦੀਦਾਂ ਨੇ ਕਾਰ ਚਾਲਕਾਂ ਉਪਰ ਸ਼ਰਾਬ ਦਾ ਪੀਣ ਦੇ ਆਰੋਪ ਵੀ ਲਗਾਏ, ਕਿਹਾ ਕਿ ਬੋਤਲਾਂ ਅਤੇ ਗਿਲਾਸ ਗੱਡੀ ਵਿਚੋਂ ਕੱਢ ਕੇ ਸਬੂਤ ਮਿਟਾਉਣ ਦੀ ਕੀਤੀ ਗਈ ਕੋਸ਼ਿਸ਼, ਪੁਲੀਸ ਦੀ ਕਾਰਗੁਜ਼ਾਰੀ ਤੇ ਵੀ ਉਠਾਏ ਸਵਾਲ।A/L : ਲੁਧਿਆਣਾ ਦੇ ਸਿੱਧਵਾਂ ਨਹਿਰ ਬਾਈਪਾਸ ਤੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਬੁਲਟ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸਾ ਬੀਤੀ ਦੇਰ ਰਾਤ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦੇ ਮੁਤਾਬਕ ਦੋ ਫਾਰਚੂਨਰ ਕਾਰ ਸਵਾਰ ਵੱਲੋਂ ਆਪਸ ਦੇ ਵਿੱਚ ਰੇਸ ਲਗਾਈ ਜਾ ਰਹੀ ਸੀ ਇਸ ਦੌਰਾਨ ਦੋਵੇਂ ਤੇਜ਼ ਰਫ਼ਤਾਰ ਬੇਕਾਬ ਫਾਰਚੂਨਰ ਕਾਰ ਜਿਨ੍ਹਾਂ ਵਿੱਚੋਂ ਇੱਕ  ਖੰਭੇ ਨਾਲ ਟਕਰਾਈ ਅਤੇ ਦੂਜੀ ਫਾਰਚੂਨਰ ਕਾਰ ਨੇ ਬੁਲੇਟ ਨੂੰ ਟੱਕਰ ਮਾਰ ਦਿੱਤੀ, ਟੱਕਰ ਇੰਨੀ ਜ਼ਬਰਦਸਤ ਸੀ ਕਿ ਬੁਲਟ ਮੋਟਰਸਾੲੀਕਲ  ਸਵਾਰ ਦੇ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਕਿੰਨਾ ਭਿਆਨਕ ਸੀ ਇਸ ਗੱਲ ਦਾ ਅੰਦਾਜ਼ਾ ਤੁਸੀਂ  ਮੋਟਰਸਾਈਕਲ ਦੀ ਹਾਲਤ ਤੋ ਲਗਾ ਸਕਦੇ ਹੋ। 
ਮੌਕੇ ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਦੋ ਫਾਰਚੂਨਰ ਕਾਰਾਂ ਵਾਲੇ ਰੇਸ ਲਗਾ ਰਹੇ ਸਨ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੋਇਆ ਹੈ  ਇਕ ਫਾਰਚੂਨਰ ਖੰਭੇ ਵਿੱਚ ਲੱਗੀ ਅਤੇ ਦੂਜੀ ਫਾਰਚੂਨਰ ਕਾਰ ਦੀ ਬੁਲੇਟ ਮੋਟਰਸਾਈਕਲ ਨਾਲ ਟੱਕਰ ਹੋ ਗਈ ਜਿਸ ਵਿੱਚ ਬੁਲੇਟ ਸਵਾਰ ਨੌਜਵਾਨਾਂ ਦੀ ਮੋਕੇ ਤੇ ਹੀ ਮੌਤ ਹੋ ਗਈ । ਚਸ਼ਮਦੀਦਾਂ ਨੇ ਕਾਰ ਚਾਲਕਾਂ ਉਪਰ ਸ਼ਰਾਬ ਦਾ ਪੀਣ ਦੇ ਆਰੋਪ ਵੀ ਲਗਾਏ ਤੇ ਕਿਹਾ ਕਿ ਬੋਤਲਾਂ ਅਤੇ ਗਿਲਾਸ ਗੱਡੀ ਵਿਚੋਂ ਕੱਢ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਪੁਲਸ ਦੀ ਕਾਰਗੁਜ਼ਾਰੀ ਤੇ ਉਠਾਏ ਸਵਾਲ। 

Leave a Reply

Your email address will not be published. Required fields are marked *

You may have missed