May 16, 2021

Aone Punjabi

Nidar, Nipakh, Nawi Soch

1 min read

Print allIn new windowਅੰਮ੍ਰਿਤਸਰ ਦੇ ਸੰਗਮ ਸਿਨੇਮਾ ਕੋਲ ਸਿਟੀ ਸੈਂਟਰ ਵਿਖੇ ਟੂਰ ਐਡ ਟ੍ਰੈਵਲ ਦੇ ਕਾਉੰਟਰ ਨੂੰ ਲੈ ਕੇ ਚਲੀ ਗੋਲੀ
ਅੰਮ੍ਰਿਤਸਰ ਦੇ ਸੰਗਮ ਸਿਨੇਮਾ ਕੋਲ ਸਿਟੀ ਸੈਂਟਰ ਵਿਖੇ ਟੂਰ ਐਡ ਟ੍ਰੈਵਲ ਦੇ ਕਾਉੰਟਰ ਨੂੰ ਲੈ ਕੇ ਚਲੀ ਗੋਲੀ 


ਚਸ਼ਮਦੀਦਾ ਮੁਤਾਬਕ ਚਾਂਦ ਟ੍ਰੈਵਲ ਦੇ ਮਾਲਿਕ ਚਾਂਦ ਅਤੇ ਉਸਦੇ 8 ਸਾਥਿਆ ਵਲੌ ਕੀਤੇ ਗਏ 12 ਤੌ 13 ਰਾਉਡ ਫਾਇਰ 


ਗੋਲਿਆ ਨਜਦੀਕ ਦੇ ਹੋਟਲ ਤੇ ਗੇਟ ਤੇ ਜਾ ਲਗੀਆ, ਪੁਲਿਸ ਵਲੌ ਮੌਕੇ ਤੇ ਪਹੁੰਚ ਕੀਤੀ ਗਈ ਜਾਂਚ ਸੁਰੂ 


ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਸਿਟੀ ਸੈਂਟਰ ਨਜਦੀਕ ਸੰਗਮ ਸਿਨੇਮਾ ਦਾ ਹੈ ਜਿਥੇ ਟੁਰ ਐਡ ਟ੍ਰੈਵਲ ਦਾ ਕੰਮ ਕਰਨ ਵਾਲੇ ਦੋ ਗੁਟਾ ਵਿਚ ਕਾਉੰਟਰ ਲਗਾਉਣ ਤੌ ਹੋਏ ਝਗੜੇ ਦੇ ਕਾਰਨ 12 ਤੋ 13 ਰਾਉਡ ਫਾਇਰ ਹੋਏ ਹਨ ਜਿਸਦੇ ਚਲਦੇ ਇਕ ਆਦਮੀ ਦੀ ਜਾਨ ਮਸਾ ਹੀ ਬਚੀ ਹੈ ਅਤੇ ਗੋਲੀਆਂ ਸਿਧੀਆ ਨਜਦੀਕ ਦੇ ਹੋਟਲ ਦੇ ਗੇਟ ਤੇ ਜਾ ਲਗੀਆ ਹਨ।


ਇਸ ਸੰਬਧੀ ਗਲਬਾਤ ਕਰਦਿਆਂ ਸਿਮਰਨਜੀਤ ਸਿੰਘ ਨੇ ਦਸਿਆ ਕਿ ਉਸ ਵਲੌ ਸਿਟੀ ਸੈਂਟਰ ਨਜਦੀਕ ਸੰਗਮ ਸਿਨੇਮਾ ਵਿਖੇ ਵੋਲਵੋ ਬਸਾ ਦੀ ਸਵਾਰਿਆ ਬੁਕ ਕਰਨ ਲਈ ਕਾਊਂਟਰ ਲਗਾਇਆ ਗਿਆ ਸੀ ਜਿਸਦੇ ਚਲਦੇ ਉਸਨੂੰ ਚਾਂਦ ਟ੍ਰੈਵਲ ਦੇ ਮਾਲਿਕ ਚਾਂਦ ਅਤੇ ਉਸਦੇ ਸਾਥੀਆਂ ਵਲੌ ਕਾਉਟਰ ਲਗਵਾਉਣ ਸੰਬਧੀ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ ਜਿਸਦੇ ਚਲਦੇ ਜਦੌ ਮੈ ਪੈਸੇ ਦੇਣ ਤੌ ਇਨਕਾਰ ਕੀਤਾ ਤਾ ਚਾਂਦ ਅਤੇ ਉਸਦੇ 8 ਤੌ 10 ਸਾਥੀਆਂ ਵਲੌ ਇਥੇ ਆ ਕੇ 12 ਤੌ 13 ਰਾਉਡ ਫਾਇਰ ਕੀਤੇ ਗਏ ਹਨ ਜਿਸਦੇ ਚਲਦੇ ਇਕ ਗੋਲੀ ਮੇਰੇ ਪਿਤਾ ਜੀ ਨੂੰ ਲਗਦੀ ਲਗਦੀ ਬਚੀ ਹੈ ਅਤੇ ਗੋਲੀਆਂ ਚਲਣ ਨਾਲ ਨਜਦੀਕ ਦੇ ਹੋਟਲ ਗੋਲਡਨ ਹਾਰਟ ਦਾ ਗੇਟ ਤਕ ਟੁੱਟਿਆ ਹੈ।ਉਹਨਾ ਵਲੌ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ।


ਇਸ ਸੰਬਧੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦਸਿਆ ਕਿ ਉਹਨਾ ਵਲੌ ਮੌਕੇ ਤੇ ਪਹੁੰਚ ਕੇ ਜਾਚ ਸੁਰੂ ਕਰ ਦਿਤੀ ਗਈ ਹੈ ਮਾਮਲਾ ਟੂਰ ਐਡ ਟ੍ਰੈਵਲ ਦੇ ਦੋ ਗੁਟਾ ਵਿਚਕਾਰ ਸਵਾਰਿਆ ਨੂੰ ਲੈ ਕੇ ਹੋਏ ਝਗੜੇ ਦਾ ਹੈ ਜਿਸ ਵਿਚ ਗੋਲਿਆ ਵੀ ਚਲਿਆ ਹਨ ਪੁਲਿਸ ਤਫਤੀਸ਼ ਕਰ ਰਹੀ ਹੈ ਕਿ ਗੋਲਿਆ ਕਿਸ ਵਲੌ ਚਲਾਇਆ ਗਈਆ ਹਨ ਜੋ ਵੀ ਦੌਸ਼ੀ ਸਾਹਮਣੇ ਆਉਣਗੇ ਉਹਨਾ ਸੰਬਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *