May 24, 2022

Aone Punjabi

Nidar, Nipakh, Nawi Soch

6 ਜੂਨ 1984 ਦਾ ਉਹ ਕਾਲਾ ਦੌਰ ਜਿਸਨੂੰ ਪੰਜਾਬ ਦਾ ਕੋਈ ਵੀ ਸਿੱਖ ਕੋਈ ਵੀ ਪੰਜਾਬੀ ਭੁਲਾ ਨਹੀਂ ਸਕਦਾ

1 min read

ਉਸੇ ਸਮੇਂ ਦੀ ਭਾਰਤੀ ਹਕੂਮਤ ਦੇ ਕਹਿਣ ਤੇ ਭਾਰਤੀ ਫੌਜ ਵਲੋਂ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਕਈ ਸਿੱਖਾਂ ਨੂੰ ਸ਼ਹੀਦ ਕਰ ਦਿਤਾ ਗਿਆ ਸੀ ਪਰ ਉਸ ਸਮੇ  ਕਈ ਐਸੇ ਸਿੱਖ ਫੌਜੀਆਂ ਸ਼ਨ ਜਿਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਉਪਰ ਹੋਏ ਹਮਲੇ ਦੇ ਰੋਸ਼ ਵਜੋਂ ਅਤੇ ਧਰਮ ਦੀ ਖ਼ਾਤਿਰ ਭਾਰਤ ਸਰਕਾਰ ਦੇ ਖਿਲਾਫ ਬਗਾਵਤ ਕਰ ਆਪਣੀਆਂ ਬੈਰਕਾਂ ਛੱਡ ਦਿਤੀਆਂ ਸ਼ਨ ਜਿਹਨਾਂ ਨੂੰ ਅੱਜ ਧਰਮੀ ਫੌਜੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਜਿਹਾ ਹੀ ਇਕ ਧਰਮੀ ਫੌਜੀ ਅਮਰੀਕ ਸਿੰਘ ਜੋ ਕਿ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦਾ ਰਹਿਣ ਵਾਲਾ ਹੈ ਜੋ ਉਸ ਸਮੇਂ 171 ਫੀਲਡ ਰੈਜੀਮੈਂਟ ਅਲਵਰ ਵਿੱਚ ਤਾਇਨਾਤ ਸੀ ਜਿਸ ਨੇ ਆਪਣੀ ਪਲਟਨ ਦੀ ਅਗਵਾਈ ਕਰ ਭਾਰਤ ਸਰਕਾਰ ਦੇ ਖਿਲਾਫ ਬਗਾਵਤ ਕੀਤੀ ਸੀ ਅਤੇ ਆਪਣੀ ਪਲਟਨ ਨੂੰ ਨਾਲ ਲੈਕੇ ਹਥਿਆਰਾਂ ਨਾਲ ਲੈਸ ਹੋਕੇ ਅਮ੍ਰਿਤਸਰ ਜਾਣ ਲਈ ਤਿਆਰ ਹੋ ਗਏ ਪਰ ਆਰਮੀ ਨੂੰ ਭਿਣਕ ਲਗਨ ਤੇ ਉਹਨਾਂ ਦੀ ਪਲਟਨ ਨੂੰ ਰਾਜਸਥਾਨ ਦੇ ਵਿਰਾਟ ਨਗਰ ਠਾਣੇ ਨੇੜੇ ਭਾਰਤੀ ਫੌਜ ਵਲੋਂ ਉਹਨਾਂ ਘੇਰਾ ਪਾ ਕੇ ਰੋਕ ਲਿਆ ਗਿਆ ਅਤੇ ਉਹਨਾਂ ਦਾ ਆਪਣੀ ਹੀ ਫੌਜ ਨਾਲ ਦੋ ਘੰਟੇ ਮੁਕਾਬਲਾ ਚਲਿਆ ਜਿਸ ਵਿਚ ਉਹਨਾਂ ਦੇ 8 ਤੋਂ ਵੱਧ ਸਾਥੀ ਫੱਟੜ ਹੋ ਗਏ ਅਤੇ ਇਕ ਸਾਥੀ ਸ਼ਹੀਦ ਹੋ ਗਿਆ ਜਿਸਤੋਂ ਬਾਅਦ ਉਹਨਾਂ ਦੀ ਪਲਟਨ ਨੇ ਆਤਮ ਸਮਰਪਣ ਕਰ ਦਿੱਤਾ ਜਿਸਤੋਂ ਬਾਅਦ ਉਹਨਾਂ ਦੇ ਸਾਰੇ ਮੈਂਬਰਾਂ ਨੂੰ ਗਿਰਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਗਿਆ ਅਤੇ ਉਹਨਾਂ ਕਫ਼ੀ ਤਸੀਹੇ ਦਿੱਤੇ ਗਏ ਅਤੇ ਬਾਅਦ ਵਿਚ ਆਰਮੀ ਵਲੋਂ ਉਹਨਾਂ ਦੇ ਸਾਥੀਆਂ ਦਾ ਕੋਰਟ ਮਾਰਸ਼ਲ ਕਰ ਦਿੱਤਾ ਗਿਆ ਉਹਨਾਂ ਨੇ ਆਪਣੇ ਉਪਰ ਹੋਈ ਸਾਰੀ ਹੱਡ ਬੀਤੀ ਨੂੰ ਸਾਂਝਾ ਕੀਤਾ

Leave a Reply

Your email address will not be published. Required fields are marked *