



ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਗਾ ਕੇ ਮੁਹੱਲਾ ਬੈਂਟਾਬਾਦ ਵਾਸੀਆਂ ਨੇ ਕੀਤੀ ਓਵਰਬਰਿੱਜ ਨਾ ਬਣਾਉਣ ਦੀ ਮੰਗਅੱਜ ਗਿੱਦੜਬਾਹਾ ਦੇ ਮੁਹੱਲਾ ਬੈਂਟਾਬਾਦ ਵਿਚ ਮੁਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ
ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ
ਕੀਤੀ ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸਾਡੇ
ਮੁਹੱਲੇ ਵਿੱਚੋਂ ਓਵਰਬਰਿੱਜ ਬਣ ਰਿਹਾ ਹੈ ਉਨ੍ਹਾਂ ਦੱਸਿਆ ਕਿ ਓਵਰਬ੍ਰਿਜ ਬਣਨ ਨਾਲ
ਸਾਡੇ ਸਾਰੇ ਮੁਹੱਲੇ ਦੇ ਘਰ ਤਕਰੀਬਨ ਤਬਾਹ ਹੋ ਜਾਣਗੇ ਉਨ੍ਹਾਂ ਦੱਸਿਆ ਕਿ ਇਸ
ਓਵਰਬ੍ਰਿਜ ਬਣਨ ਤੋਂ ਬਾਅਦ ਨਾ ਤਾਂ ਸਾਡੇ ਮੁਹੱਲੇ ਵਿੱਚ ਕੋਈ ਐਂਬੂਲੈਂਸ ਫਾਇਰਬ੍ਰਿਗੇਡ
ਸਕੂਲ ਵੈਨ ਅਤੇ ਜੋ ਹੋਰ ਸੁਵਿਧਾਵਾਂ ਹਨ ਉਹ ਪਹੁੰਚਿਆ ਨਹੀਂ ਕਰਨਗੀਆਂ ਜੇਕਰ ਕਿਸੇ
ਤਰ੍ਹਾਂ ਦੀ ਕੋਈ ਅਣਹੋਣੀ ਹੁੰਦੀ ਹੈ ਤਾਂ ਉਸ ਲਈ ਵੀ ਸਾਨੂੰ ਮੁਸ਼ਕਲਾਂ ਦਾ ਸਾਹਮਣਾ
ਕਰਨਾ ਪਵੇਗਾ ਉਨ੍ਹਾਂ ਕਿਹਾ ਕਿ ਜੇਕਰ ਓਵਰਬ੍ਰਿਜ ਬਣਨ ਤੋਂ ਸਰਕਾਰ ਨੇ ਨਾ ਰੋਕਿਆ ਤਾਂ
ਅਸੀਂ ਤਿੱਖਾ ਸੰਘਰਸ਼ ਕਰਾਂਗੇ ਉਨ੍ਹਾਂ ਕਿਹਾ ਕਿ ਜੇਕਰ ਓਵਰਬ੍ਰਿਜ ਬਣਾਉਣਾ ਹੀ
ਚਾਹੁੰਦੇ ਹੋ ਤਾਂ ਉਹ ਲੰਬੀ ਵਾਲੇ ਫਾਟਕ ਉੱਪਰ ਦੀ ਬਣਾ ਸਕਦੇ ਹਨ ਸਾਨੂੰ ਕੋਈ ਇਤਰਾਜ਼
ਨਹੀਂ ਹੈ ਉਨ੍ਹਾਂ ਕਿਹਾ ਕਿ ਮੁਹੱਲੇ ਵਿਚ ਦੀ ਕਦੇ ਵੀ ਓਵਰਬ੍ਰਿਜ ਨਹੀਂ ਬਣਾਇਆ ਜਾ
ਸਕਦਾ ਮੁਹੱਲਾ ਨਿਵਾਸੀਆਂ ਦਾ ਕਹਿਣਾ ਸੀ ਕਿ ਓਵਰਬ੍ਰਿਜ ਬਣਨ ਨਾਲ ਸਾਡੇ ਮਕਾਨਾਂ ਦੀ
ਕੀਮਤ ਅੱਧੀ ਤੋਂ ਵੀ ਘੱਟ ਰਹਿ ਜਾਵੇਗੀ ਅਤੇ ਸਾਡੇ ਮੁਹੱਲੇ ਵਿੱਚ ਨਸ਼ੇ ਦਾ ਬੋਲਬਾਲਾ
ਹੋ ਜਾਵੇਗਾ ਕਿਉਂਕਿ ਨਸ਼ੇੜੀ ਇਸ ਪੁਲ ਥੱਲੇ ਆ ਕੇ ਨਸ਼ੇ ਦਾ ਸੇਵਨ ਕਰਨਗੇ ਮੁਹੱਲਾ
ਨਿਵਾਸੀਆਂ ਦਾ ਕਰੰਸੀ ਸਾਡੇ ਇਸ ਮੁਹੱਲੇ ਵਿਚ ਜਿਹੜੇ ਧਾਰਮਿਕ ਸਥਾਨ ਹਨ ਜਿਵੇਂ ਹਨੂਮਾਨ
ਮੰਦਰ ਗੁਰਦੁਆਰਾ ਸਾਹਿਬ ਅਤੇ ਹੋਰ ਧਾਰਮਿਕ ਸਥਾਨ ਹਨ ਉਹ ਸਾਰੇ ਖ਼ਤਮ ਹੋ ਜਾਣਗੇ
ਇਨ੍ਹਾਂ ਧਾਰਮਿਕ ਸਥਾਨਾਂ ਅਤੇ ਧਰਮਸ਼ਾਲਾ ਵਿੱਚ ਅਸੀਂ ਆਪਣੀ ਖ਼ੁਸ਼ੀ ਗ਼ਮੀ ਦੇ ਪ੍ਰੋਗਰਾਮ
ਕਰਨੇ ਹੁੰਦੇ ਹਨ ਉਹ ਵੀ ਅਸੀਂ ਨਹੀਂ ਕਰ ਸਕਿਆ ਕਰਾਂਗੇ