Punjab 1 min read 11 months ago admin ਅਕਾਲੀ ਭਾਜਪਾ ਦੇ ਸਮੇਂ ਵਿੱਚ ਹੀ ਪੰਜਾਬ ਵਿੱਚ ਵਧੇ ਰੇਤ ਦੇ ਗ਼ੈਰਕਾਨੂੰਨੀ ਕਾਰੋਬਾਰ, ਕੇਜਰੀਵਾਲ ਪਹਿਲਾਂ ਆਪਣਾ ਪਾਣੀਆਂ ਦਾ ਵਾਅਦਾ ਪੂਰਾ ਕਰ ਰਹੇ : ਬੈਂਸ ਸ ਕਾਨਫਰੰਸ ਦੇ ਦੌਰਾਨ ਬੈਂਸ ਨੇ ਸੁਖਬੀਰ ਬਾਦਲ ਤੇ ਨਿਸ਼ਾਨਾ ਸਾਧਦਿਆਂ ਹੋਏ ਦੋਸ਼ ਲਗਾਇਆ ਕਿ ਅਕਾਲੀ ਦਲ ਭਾਜਪਾ ਦੇ ਸਮੇਂ ਤੇ ਹੀ ਪੰਜਾਬ ਵਿੱਚ ਰੇਤ ਦੇ ਗ਼ੈਰਕਾਨੂੰਨੀ ਕਾਰੋਬਾਰ ਸ਼ੁਰੂ ਹੋਏ ਸਨ ਅਜਿਹੇ ਵਿੱਚ ਸੁਖਬੀਰ ਬਾਦਲ ਸ਼ਾਇਦ ਉੱਥੇ ਆਪਣਾ ਹਿੱਸਾ ਲੈਣ ਗਏ ਹੋਣਗੇ। ਬੈਂਸ ਨੇ ਕਿਹਾ ਕਿ 2016 ਵਿੱਚ ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਗ਼ੈਰਕਾਨੂੰਨੀ ਖਣਨ ਦੇ ਖ਼ਿਲਾਫ਼ ਅੰਦੋਲਨ ਚਲਾਇਆ ਸੀ। ਪਰ ਉਸ ਸਮੇਂ ਲੁਧਿਆਣਾ ਤੇ ਰੂਪਨਗਰ ਵਿਚ ਉਨ੍ਹਾਂ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਕਈ ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ ਸੀ ਹਾਲਾਂਕਿ ਉਹ ਰੂਪਨਗਰ ਕੇਸ ਵਿੱਚ ਬਰੀ ਹੋ ਗਏ ਸਨ ਅਤੇ ਲੁਧਿਆਣਾ ਕੇਸ ਅਜੇ ਵੀ ਚੱਲ ਰਿਹਾ ਹੈ। ਸਾਂਸਦ ਬਿੱਟੂ ਦੁਆਰਾ ਇਸ ਮਾਮਲੇ ਤੇ ਦਿੱਤੀ ਗਈ ਪ੍ਰਤੀਕਿਰਿਆ ਉੱਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਿੱਟੂ ਨੂੰ ਆਪਣੀ ਸਰਕਾਰ ਨੂੰ ਇਸ ਤੇ ਕਾਰਵਾਈ ਕਰਨ ਲਈ ਕਹਿਣਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਦੇ ਟਵੀਟ ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਸਭ ਆਪਣੇ ਨਾਲ ਵਰਕਰਾਂ ਨੂੰ ਜੋੜਨ ਦਾ ਇੱਕ ਯਤਨ ਹੈ। ਕੇਜਰੀਵਾਲ ਦੁਆਰਾ 300 ਯੂਨਿਟ ਬਿਜਲੀ ਮੁਫ਼ਤ ਦੇ ਐਲਾਨ ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਪਹਿਲਾਂ ਪਾਣੀ ਦਾ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ। Related Continue Reading Previous ਦੁੱਧ ਦੀਆਂ ਕੀਮਤਾਂ ਵਿੱਚ ਕੀਤਾ ਗਿਆ 2 ਰੁਪਏ ਪ੍ਰਤੀ ਲੀਟਰ ਦਾ ਵਾਧਾ… ਵੱਧ ਰਹੇ ਪੈਟ੍ਰੋਲ ਡੀਜ਼ਲ, ਸਰਸੋ ਤੇਲ ਨੂੰ ਲੈਕੇ ਡੇਅਰੀ ਐਸੋਸੀਏਸ਼ਨ ਨੇ ਕੀਤਾ ਫੈਸਲਾ, ਲੋਕਾਂ ਵਿਚ ਰੋਸ਼Next ਪੰਜਾਬ : ਨੌਜਵਾਨ ਨੂੰ ਇਸ ਤਰਾਂ ਪਸ਼ੂਆਂ ਵਾਲੇ ਬਾੜੇ ਵਿਚ ਖਿੱਚ ਲਿਆਈ ਮੌਤ , ਛਾਈ ਸੋਗ ਦੀ ਲਹਿਰ