December 6, 2022

Aone Punjabi

Nidar, Nipakh, Nawi Soch

75ਵੇਂ ਅਜਾਦੀ ਅਮਰੂਤ ਮਹਾਉਤਸਵ ਨੂੰ ਸਮਰਪਿਤ ਸੀ.ਆਰ.ਪੀ.ਐਫ. ਵੱਲੋਂ ਆਯੋਜਿਤ ਸਾਇਕਲ ਰੈਲੀ ਦਾ ਅੰਮ੍ਰਿਤਸਰ ਵੇਰਕਾ ਮਿਲਕ ਪਲਾਂਟ ਪੁਜਣ ਤੇ ਕੀਤਾ ਸਵਾਗਤ

1 min read
ਅਜਾਦੀ ਦੇ 75ਵੇਂ ਅਜਾਦੀ ਅਮਰੂਤ ਮਹਾਉਤਸਵ ਨੂੰ ਸਮਰਪਿਤ ਸੀ.ਆਰ.ਪੀ.ਐਫ. ਵੱਲੋਂ ਆਯੋਜਿਤ ਸਾਇਕਲ ਰੈਲੀ ਆਈ.ਜੀ.  ਮੂਲਚੰਦ ਪਵਾਰ,  ਡੀ.ਆਈ.ਜੀ ਸੀ.ਆਰ.ਪੀ.ਐਫ. ਭਾਨੂ ਪ੍ਰਤਾਪ ਦੀ ਅਗਵਾਈ ਹੇਠ ਵੇਰਕਾ ਮਿਲਕ ਪਲਾਂਟ ਅੰਮ੍ਰਿਤਸਰ  ਵਿਖੇ ਪੁੱਜੀ,ਇਸ ਮੌਕੇ ਉਨਾਂ ਕਿਹਾ ਕਿ ਦੇਸ਼ ਦੇ ਲੋਕਾਂ ਵਿੱਚ ਇਹ ਸਾਇਕਲ ਰੈਲੀ ਏਕਤਾ ਦਾ ਸੰਦੇਸ਼ ਦੇਣ ਲਈ ਸੀ.ਆਰ.ਪੀ.ਐਫ. ਵਲੋਂ ਦੇਸ਼ ਦੀਆਂ ਚਾਰੇ ਦਿਸ਼ਾਵਾਂ ਵਿਚੋ ਕੱਢੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹ ਰੈਲੀ ਜੰਮੂ ਕਸ਼ਮੀਰ ਤੋਂ ਸ਼ੁਰੂ ਹੋਈ  ਹੈ ਅਤੇ 2 ਅਕਤੂਬਰ 2021 ਨੂੰ ਰਾਜ ਘਾਟ ਦਿੱਲੀ ਵਿਖੇ ਸੰਪੰਨ ਹੋਵੇਗੀ। ਉਨ੍ਹਾਂ ਕਿਹਾ  ਕਿ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਨਵੀਂ ਦਿੱਲੀ ਵੱਲੋਂ ਸਾਲ 2021 ਨੂੰ ਆਜਾਦੀ ਦਾ ਅਮਰੂਤ ਮਹਾਂਉਤਸਵ ਦੇ ਤੋਰ ਤੇ ਮਨਾਉਂਣ ਦਾ ਫੈਂਸਲਾ ਕੀਤਾ ਗਿਆ ਹੈ। ਜਿਸ ਅਧੀਨ ਵੱਖ ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਦਾ ਉਦੇਸ਼ ਹੈ ਕਿ ਆਜਾਦੀ ਦੇ ਲਈ ਕੀਤੇ ਗਏ ਸੰਘਰਸ ਨੂੰ ਲੋਕਾਂ ਦੇ ਵਿੱਚ ਪੇਸ਼ ਕੀਤਾ ਜਾਵੇ। ਭਾਨੂੰ ਪ੍ਰਤਾਪ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਆਜਾਦੀ ਦੇ ਮਹਾਂਉਤਸਵ ਨੂੰ ਸਮਰਪਿਤ ਸੀ.ਆਰ.ਪੀ.ਐਫ. ਵੱਲੋਂ ਦੇਸ ਦੇ ਵੱਖ ਵੱਖ ਸਥਾਨਾਂ ਤੋਂ ਸਮਾਰੋਹ ਆਯੋਜਿਤ ਕਰਕੇ ਸਾਇਕਲ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਅਧੀਨ  ਜੰਮੂ ਤੋਂ ਸੁਰੂ ਕੀਤੀ ਗਈ ਸੀ ਜੋ ਅੱਜ ਗੁਰਦਾਸਪੁਰ, ਬਟਾਲਾ ਤੋਂ ਹੁੰਦੇ  ਅੰਮ੍ਰਿਤਸਰ ਦੇ ਵੇਰਕਾ ਮਿਲਕ ਪਲਾਂਟ ਵਿਖੇ ਪੁੱਜੀ ਹੈ। ਇਸ ਤੋਂ ਬਾਅਦ ਇਹ ਸਾਇਕਲ ਰੈਲੀ ਜੰਗ-ਏ-ਆਜਾਦੀ ਕਰਤਾਰਪੁਰ, ਗਰੁੱਪ ਕੇਂਦਰ ਜਲੰਧਰ, ਲੁਧਿਆਣਾ, ਸਹੀਦ ਉੱਧਮ ਸਿੰਘ ਸਮਾਰਕ ਸਰਹਿੰਦ(ਸ੍ਰੀ ਫਤਿਹਗੜ੍ਹ ਸਾਹਿਬ), ਅੰਬਾਲਾ, ਕੁਰੂਕਸੇਤਰ, ਸੋਨੀਪਤ, ਗਰੁੱਪ ਕੇਂਦਰ ਗੁਰੂਗ੍ਰਾਮ ਦੇ ਰਸਤੇ ਹੁੰਦੇ ਹੋਏ 2 ਅਕਤੂਬਰ 2021 ਨੂੰ ਮਹਾਤਮਾ ਗਾਂਧੀ ਜੀ ਜਯੰਤੀ ਦੇ ਦਿਨ ਰਾਜਘਾਟ(ਨਵੀਂ ਦਿੱਲੀ) ਪਹੁੰਚੇਗੀ

Leave a Reply

Your email address will not be published. Required fields are marked *