August 2, 2021

Aone Punjabi

Nidar, Nipakh, Nawi Soch

Ajnala ਘਰੋਂ ਗੁੰਮ ਹੋਏ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਨੇ ਜਖਮੀ ਕਰ ਸੁਟਿਆ ਨਹਿਰ ਕਿਨਾਰੇ

1 min read

ਬੀਤੀ ਦੇਰ ਰਾਤ ਪਿੰਡ ਭੋਏਵਾਲੀ ਤੋਂ ਗੁੰਮ ਹੋਇਆ ਨੌਜਵਾਨ ਗੰਭੀਰ ਜ਼ਖਮੀ ਹਾਲਤ ਵਿਚ ਅੱਜ ਸਵੇਰੇ ਪਿੰਡ ਰਾਏਪੁਰ ਨਜ਼ਦੀਕ ਨਹਿਰ ਦੇ ਕੰਢੇ ਤੋਂ ਮਿਲਿਆ ਜਿਸ ਨੂੰ ਬੁਰੀ ਤਰੀਕੇ ਨਾਲ ਵੱਡਕੇ ਸੁੱਟਿਆ ਹੋਇਆ ਸੀ ਜਿਸ ਤੇ ਪੁਲਿਸ ਨੇ ਮੋੱਕੇ ਤੇ ਪਹੁੰਚ ਕੇ ਬੁਰੀ ਤਰ੍ਹਾਂ ਜਖਮੀ ਨੂੰ ਹਸਪਤਾਲ ਲਿਆਂਦਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਇਸ ਮੌਕੇ ਜ਼ਖ਼ਮੀ ਹੋਏ ਨੌਜਵਾਨ ਗੁਰਸਾਗਰ ਸਿੰਘ ਦੇ ਤਾਇਆ  ਜੋਗਿੰਦਰ ਸਿੰਘ  ਨੇ ਦੱਸਿਆ ਕਿ ਗੁਰਸਾਗਰ ਕੱਲ੍ਹ ਰਾਤ ਤੋਂ ਗਾਇਬ ਸੀ ਅਤੇ ਉਹ ਫੋਨ ਕਰ ਰਹੇ ਸੀ ਅਤੇ ਉਸ ਦਾ ਫੋਨ ਲੱਗ  ਨਹੀਂ ਸੀ ਰਿਹਾ ਜਿਸ ਤੋਂ ਬਾਅਦ ਅੱਜ ਸਵੇਰੇ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰਸਾਗਰ ਜ਼ਖ਼ਮੀ ਹਾਲਤ ਵਿੱਚ  ਨਹਿਰ ਕੰਢੇ ਝਾਡ਼ੀਆਂ ਵਿਚ ਪਿਆ ਹੈ  ਜਿਸ ਨੂੰ ਬੁਰੀ ਤਰ੍ਹਾਂ ਵੱਢ ਕੇ ਜ਼ਖ਼ਮੀ ਕੀਤਾ ਹੋਇਆ ਸੀ  ਉਨ੍ਹਾਂ ਪੁਲੀਸ ਕੋਲੋਂ ਮੰਗ ਕੀਤੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ  
ਬਾਈਟ :- ਜੋਗਿੰਦਰ ਸਿੰਘ  

ਇਸ ਸੰਬੰਧੀ ਪੁਲਸ ਅਧਿਕਾਰੀ  ਸਰਵਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ  ਇਤਲਾਹ ਮਿਲੀ ਸੀ ਕਿ ਰਾਏਪੁਰ ਨੇੜੇ ਨਹਿਰ ਕੰਢੇ ਇਕ ਵਿਅਕਤੀ ਜ਼ਖਮੀ ਹਾਲਤ ਵਿਚ ਪਿਆ ਹੈ  ਇਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਹੋਇਆ ਹੈ  ਜਿੱਥੇ ਮੌਕੇ ਤੇ ਪਹੁੰਚ ਕੇ ਨੌਜਵਾਨ ਨੂੰ ਹਸਪਤਾਲ ਲਿਆਂਦਾ ਹੈ ਅਤੇ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਰ ਕੇ   ਇਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ  ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ  

Leave a Reply

Your email address will not be published. Required fields are marked *

You may have missed