Ajnala ਚ ਆਪ ਦੇ ਹਲਕਾ ਇੰਚਾਰਜ ਵਿਰੁੱਧ ਉਠੇ ਬਗਾਵਤੀ ਸੁਰ
1 min read

ਵਲੰਟੀਅਰਾਂ ਨੇ ਨਵੇਂ ਚੁਣੇ ਇੰਚਾਰਜ਼ ਧਾਲੀਵਾਲ ਦੀ ਨਿਯੁਕਤੀ ਤੇ ਜਿਤਾਇਆ ਇਤਰਾਜ
ਬੀਤੇ ਕੱਲ੍ਹ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ 24 ਹਲਕਾ ਇੰਚਾਰਜਾਂ ਦੀ ਨਿਯੁਕਤੀ ਕੀਤੀ ਗਈ, ਜਿਸ ਤੋਂ ਬਾਅਦ ਸਰਹੱਦੀ ਹਲਕਾ ਅਜਨਾਲਾ ਦੇ ਇੰਚਾਰਜ ਨਿਯੁਕਤ ਕੀਤੇ ਗਏ ਕੁਲਦੀਪ ਸਿੰਘ ਧਾਲੀਵਾਲ ਖਿਲਾਫ ਅਜਨਾਲਾ ਦੇ ਵਲੰਟੀਅਰ ਵੱਲੋ ਰੋਸ ਜਾਹਰ ਕਰਦਿਆਂ ਜੰਮ ਕੇ ਵਿਰੋਧ ਕੀਤਾ ਗਿਆ। ਪਾਰਟੀ ਤੋਂ ਮਾਮਲੇ ਸੰਬੰਦੀ ਜਲਦ ਦਖਲ ਦੇਣ ਦੀ ਮੰਗ ਕੀਤੀ।
ਇਸ ਮੌਕੇ ਆਪ ਵਲੰਟੀਅਰ ਸਾਬਕਾ ਸਰਪੰਚ ਸੈਮੁਅਲ ਦੁਜੋਵਾਲ, ਜਰਮਨਜੀਤ ਸਿੰਘ ਅਤੇ ਡੇਵਿਡ ਮਸੀਸ ਸਮੇਤ ਦਰਜਨਾਂ ਵਰਕਰਾਂ ਨੇ ਕਿਹਾ ਕਿ ਪਾਰਟੀ ਨੇ ਹਲਕੇ ਤੋਂ ਬਾਹਰ ਦੇ ਵਿਅਕਤੀ ਨੂੰ ਹਲਕਾ ਇੰਚਾਰਜ ਨਿਯੁਕਤ ਕਰਕੇ ਹਲਕੇ ਦੇ ਮੇਹਨਤੀ ਤੇ ਜਾਝਾਰੂ ਵਰਕਰਾਂ ਨੂੰ ਬੁਰੀ ਤਰ੍ਹਾਂ ਨਾਲ ਅਣਗੌਲਿਆ ਕਰ ਦਿੱਤਾ ਹੈ।ਜਿਸ ਕਰਕੇ ਅਜਨਾਲੇ ਦੇ ਪੁਰਾਣੇ ਤੇ ਮੇਹਨਤੀ ਵਰਕਰਾਂ ਵਿਚ ਭਾਰੀ ਨਿਰਾਸ਼ਤਾ ਪਾਈ ਗਈ ਹੈ।ਉਨ੍ਹਾਂ ਪਾਰਟੀ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਅਜਨਾਲਾ ਹਲਕੇ ਬਾਰੇ ਦੁਬਾਰਾ ਤੋਂ ਵਿਚਾਰ ਕਰਕੇ ਲੋਕਲ ਵਿਅਕਤੀ ਨੂੰ ਹਲਕਾ ਇੰਚਾਰਜ ਲਗਾਇਆ ਜਾਵੇ ਜੇਕਰ ਓਹਨਾਂ ਦਾ ਜਲਦ ਨਾ ਸੋਚਿਆ ਗਿਆ ਤਾਂ ਓਹ ਜਲਦ ਕੋਈ ਸਖਤ ਕਦਮ ਚੁੱਕਣਗੇ।