June 15, 2021

Aone Punjabi

Nidar, Nipakh, Nawi Soch

ਸਰਕਾਰੀ ਗੱਡੀ ਤੋੜੀ ਅਤੇ ਪੁਲਸ ਵਾਲਿਆਂ ਉੱਪਰ ਇੱਟਾਂ ਪੱਥਰ ਮਾਰੇ

1 min read
ਜਾਣਕਾਰੀ ਦੇ ਅਨੁਸਾਰ ਲੱਖੀ ਵਾਸੀ ਨਜਦੀਕ ਸੋਹਲ ਹਸਪਤਾਲ ਭੱਟੀ ਰੋਡ ਸਰਹਿੰਦ ਦੇ ਖਿਲਾਫ 6 ਮਈ 2021 ਨੂੰ ਗੁਆਂਢੀਆਂ ਨੇ ਤੰਗ ਪਰੇਸ਼ਾਨ ਕਰਨ ਸਬੰਧੀ ਦਰਖਾਸਤ ਦਿੱਤੀ ਸੀ। ਇਸੇ ਰੰਜਿਸ਼ ਕਰਕੇ ਲੱਖੀ ਬੀਤੀ ਰਾਤ ਜਦੋਂ ਗੁਆਂਢੀਆਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਤਾਂ ਉਹਨਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਦੀ ਟੀਮ ਮੌਕਾ ਦੇਖਣ ਗਈ ਤਾਂ ਲੱਖੀ ਨੇ ਮਕਾਨ ਦੀ ਛੱਤ ਉੱਪਰ ਚੜ੍ਹ ਕੇ ਇੱਟਾਂ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਸਰਕਾਰੀ ਗੱਡੀ ਤੋੜੀ ਗਈ। ਹਨੇਰਾ ਹੋਣ ਕਰਕੇ ਪੁਲਸ ਵਾਪਸ ਆ ਗਈ ਸੀ। ਦੂਜੀ ਸਵੇਰ ਜਦੋਂ ਦੋ ਦਰਜਨ ਦੇ ਕਰੀਬ ਪੁਲਸ ਮੁਲਾਜਮ ਲੱਖੀ ਨੂੰ ਫੜ੍ਹਨ ਗਏ ਤਾਂ ਉਸਨੇ ਛੱਤ ਤੋਂ ਫਿਰ ਇੱਟਾਂ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਪੁਲਸ ਨੇ ਮੁਸ਼ਕਲ ਨਾਲ 13 ਘੰਟਿਆਂ ਅੰਦਰ ਉਸਨੂੰ ਕਾਬੂ ਕੀਤਾ। ਕਥਿਤ ਦੋਸ਼ੀ ਕੋਲੋਂ ਛੋਟੀ ਕਿਰਪਾਨ ਤੇ ਮਿਰਚਾਂ ਵੀ ਮਿਲੀਆਂ ਜੋ ਪੁਲਸ ਉੱਪਰ ਹਮਲਾ ਕਰਨ ਲਈ ਰੱਖੀਆਂ ਸੀ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਲੱਖੀ ਦੇ ਖਿਲਾਫ ਸਰਕਾਰੀ ਡਿਉਟੀ ਚ ਵਿਘਨ ਪਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾਗਿਆ ਹੈ। ਉਸਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

Leave a Reply

Your email address will not be published. Required fields are marked *