October 28, 2021

Aone Punjabi

Nidar, Nipakh, Nawi Soch

Patiala ਅੱਜ ਇਕ ਵਾਰ ਫਿਰ ਤੋਂ ETT ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਵਿਖਾਇਆ ਰੋਸ ਪ੍ਰਦਰਸ਼ਨ ਬੇਰੁਜਗਾਰ ਅਧਿਆਪਕਾਂ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹੇ ਲੀਲਾ ਭਵਨ ਚੌਂਕ ਸਥਿਤ ਬੀ.ਐੱਸ.ਏਨ.ਐਲ ਟਾਵਰ ਉੱਤੇ ਚੜ੍ਹੇ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਕੀਤੀ ਮੁਰਦਾਬਾਦ ਦੀ ਨਾਅਰੇਬਾਜ਼ੀ

1 min read

ਬੇਰੁਜ਼ਗਾਰ ਅਧਿਆਪਕ ਕਾਫੀ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਤੋਂ ਨੌਕਰੀ ਦੀ ਮੰਗ ਕਰਦੇ ਆ ਰਹੇ ਹਨ ਲੇਕਿਨ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਅਜੇ ਤੱਕ ਨੌਕਰੀ ਨਹੀਂ ਦਿੱਤੀ ਗਈ ਜਿਸ ਤੋਂ ਦੁਖੀ ਹੋ ਕੇ ਅਧਿਆਪਕ ਅੱਜ ਪਟਰੋਲ ਦੀਆਂ ਬੋਤਲਾਂ ਲੈ ਕੇ ਬੀ.ਐੱਸ.ਏਨ.ਐਲ ਟਾਵਰ ਉੱਤੇ ਚੜ੍ਹੇ ਅਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਵਜੋਂ ਮੁਰਦਾਬਾਦ ਦੇ ਨਾਅਰੇਬਾਜ਼ੀ ਕਰਦੇ ਦਿਖਾਈ ਦਿੱਤੇ
ਟਾਵਰ ਉੱਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹੇ ਅਧਿਆਪਕਾਂ ਨੇ ਆਖਿਆ ਕਿ ਜੇਕਰ ਸਾਡੀ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਕਿਉਂਕਿ ਅਸੀਂ ਅੱਜ ਬਹੁਤ ਦੁਖੀ ਹਾਂ ਕੈਪਟਨ ਸਰਕਾਰ ਤੋਂ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਨੌਕਰੀ ਦੀ ਮੰਗ ਕਰਦੇ ਆ ਰਹੇ ਹਾਂ ਕਈ ਵਾਰ ਪ੍ਰਸ਼ਾਸਨ ਨੇ ਸਾਡੇ ਉੱਤੇ ਲਾਠੀਚਾਰਜ ਵੀ ਕੀਤਾ ਹੈ ਅਤੇ ਕਈ ਵਾਰ ਗ੍ਰਿਫਤਾਰੀ ਵੀ ਹੋਈ ਹੈ ਲੇਕਿਨ ਫਿਰ ਵੀ ਸਾਨੂੰ ਨੌਕਰੀ ਦੀ ਕੋਈ ਆਸ ਨਹੀਂ ਮਿਲੀ ਕੈਪਟਨ ਸਰਕਾਰ ਤੋਂ ਇਸ ਕਰਕੇ ਅਸੀਂ ਯਾਦ ਜੇ ਕੈਪਟਨ ਸਰਕਾਰ ਤੋਂ ਦੁਖੀ ਹੋ ਕੇ ਬੀ.ਐੱਸ.ਏਨ.ਐਲ ਟਾਵਰ ਉੱਤੇ ਚੜ੍ਹੇ ਹਾਂ ਪਹਿਲ ਦੇ ਆਧਾਰ ਤੇ ਹੀ ETT ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਪੱਕਾ ਕੀਤਾ ਬਿਨਾ ਕਿਸੇ ਸ਼ਰਤ ਤੋਂ ਜਦੋਂ ਬੇਰੋਜ਼ਗਾਰ ਅਧਿਆਪਕਾਂ ਨੂੰ ਨੌਕਰੀਆਂ ਮਿਲਣਗੀਆਂ ਫੇਰ ਹੀ ਅਸੀਂ ਇਥੇ ਉਤਰਾਂਗੇ
ਉਥੇ ਹੀ ਦੂਜੇ ਪਾਸੇ ਬੀ.ਐਸ.ਐਨ.ਐਲ ਦੇ ਐਸ.ਡੀ.ਓ ਜਗਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੀ ਸਿਵਬਿਲਡਿੰਗ ਹੈ ਜੋ ਕਿ ਚਾਰੋ ਪਾਸੋ ਦੀ ਸੁਰਖਿਅਤ ਹੈ ਪਤਾ ਨਹੀਂ ਕਿਥੋਂ ਦੀ ਇਹ ਬੇਰੋਜਗਾਰ ਅਧਿਆਪਕ ਆਪਣੀ ਮੰਗਾਂ ਦੇ ਲਈ BSNL ਟਾਵਰ ਉੱਤੇ ਚੜ੍ਹ ਗਏ ਪਟਿਆਲਾ ਪ੍ਰਸ਼ਾਸਨ ਇਨ੍ਹਾਂ ਦੇ ਨਾਲ ਗੱਲਬਾਤ ਕਰ ਰਿਹਾ ਹੈ ਜੋ ਵੀ ਇਨ੍ਹਾਂ ਦੀਆਂ ਮੰਗਾਂ ਨੇ ਉਸ ਦੇ ਵੱਲ ਗੌਰ ਕੀਤਾ ਜਾ ਰਿਹਾ ਹੈ 

Leave a Reply

Your email address will not be published. Required fields are marked *