September 21, 2021

Aone Punjabi

Nidar, Nipakh, Nawi Soch

ਅੱਜ ਪਟਿਆਲਾ ਦੇ ਸਾਈ ਮਾਰਕੀਟ ਨਜ਼ਦੀਕ ਫਾਇਰ ਬਿਗ੍ਰੇਡ ਦਫ਼ਤਰ ਤੋਂ ਪੰਜਾਬ ਸਰਕਾਰ ਅਤੇ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਵੱਲੋਂ ਸੜਕਾਂ ਤੇ ਫਿਰਦੇ ਬੇਸਹਾਰਾ ਗਊਧਨ ਦੀ ਸੰਭਾਲ ਲਈ ਮੁਹਿੰਮ ਸ਼ੁਰੂ ਕੀਤੀ ਗਈ

1 min read

-ਅੱਜ ਪਟਿਆਲਾ ਦੇ ਸਾਈ ਮਾਰਕੀਟ ਨਜ਼ਦੀਕ ਫਾਇਰ ਬਿਗ੍ਰੇਡ ਦਫ਼ਤਰ ਤੋਂ ਪੰਜਾਬ ਸਰਕਾਰ ਅਤੇ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਵੱਲੋਂ ਸੜਕਾਂ ਤੇ ਫਿਰਦੇ ਬੇਸਹਾਰਾ ਗਊਧਨ ਦੀ ਸੰਭਾਲ ਲਈ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਵਿੱਚ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਦੇ ਵਿਚ ਫਿਰਦਾ ਏ ਬੇਸਹਾਰਾ ਪਸ਼ੂਆਂ ਨੂੰ ਵੱਖ-ਵੱਖ ਟੀਮਾਂ ਬਣਾ ਕੇ ਫੜਿਆ ਗਿਆ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਦੇ ਲਈ ਉਨ੍ਹਾਂ ਨੂੰ ਗਊਸ਼ਾਲਾ ਦੇ ਵਿਚ ਲਿਜਾਇਆ ਗਿਆ

ਅੱਜ ਪਟਿਆਲਾ ਦੀਆਂ ਸੜਕਾਂ ਤੇ ਫਿਰ ਰਹੇ ਆਵਾਰਾ ਪਸ਼ੂਆਂ ਨੂੰ ਉਨ੍ਹਾਂ ਦੀ ਦੇਖ-ਭਾਲ ਕਰਨ ਦੇ ਲਈ ਫੜਕੇ ਗਊਸ਼ਾਲਾ ਦੇ ਵਿਚ ਲਿਜਾਇਆ ਗਿਆ ਇਸ ਮੌਕੇ ਤੇ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸ਼ਰਮਾ ਮੁੱਖ ਤੌਰ ਤੇ ਉਪਸਥਿਤ ਰਹੇ ਜਿਨ੍ਹਾਂ ਨੇ ਆਖਿਆ ਕਿ ਇਨ੍ਹਾਂ ਗਊਧਨ ਦੇ ਸੜਕਾਂ ਤੇ ਫਿਰਨ ਕਾਰਨ ਆਮ ਲੋਕ ਕਾਫੀ ਪਰੇਸ਼ਾਨੀ ਆਉਂਦੀ ਸੀ ਅਤੇ ਕਈ ਸੜਕ ਹਾਦਸੇ ਹੁੰਦੇ ਸਨ ਤੇ ਨਾਲ ਹੀ ਕਿਸਾਨ ਜੱਟ ਜਿਮੀਦਾਰਾ ਦੀਆ ਫਸਲਾ ਇਨ੍ਹਾਂ ਦੇ ਸੜਕਾ ਤੇ ਫਿਰਨ ਕਾਰਨ ਤਬ੍ਹਾ ਹੋ ਜਾਂਦੀਆਂ ਸੀ ਇਸ ਕਰਕੇ ਅੱਜ ਇਨ੍ਹਾਂ ਨੂੰ ਪਟਿਆਲਾ ਦੀਆਂ ਸੜਕਾਂ ਤੋਂ ਫੜਿਆ ਗਿਆ ਹੈ ਅਤੇ ਹੁਣ ਇਨ੍ਹਾਂ ਨੂੰ ਗਊਸ਼ਾਲਾ ਦੇ ਵਿਚ ਲਿਜਾ ਕੇ ਉਥੇ ਇਨ੍ਹਾਂ ਦੀ ਸਾਂਭ-ਸੰਭਾਲ ਕੀਤੀ ਜਾਵੇਗੀ

VO1–ਇਸ ਮੌਕੇ ਤੇ ਗੱਲਬਾਤ ਦੌਰਾਨ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਆਖਿਆ ਕਿ ਗਊਧਨ ਦੇ ਸੜਕਾਂ ਤੇ ਫਿਰਨ ਦੇ ਕਾਰਨ ਕਈ ਸੜਕ ਹਾਦਸੇ ਦੇਰ ਰਾਤ ਹੁੰਦੇ ਸਨ ਅਤੇ ਕਈ ਅਵਾਰਾ ਪਸ਼ੂ ਕਿਸਾਨ ਜੱਟ ਜਿਮੀਦਾਰਾਂ ਦੇ ਖੇਤਾਂ ਦੇ ਵਿੱਚ ਵੜ ਜਾਂਦੇ ਸਨ ਅਤੇ ਜਿੱਥੇ ਕਿ ਉਨ੍ਹਾਂ ਦੀ ਫ਼ਸਲ ਤਬਾਹ ਹੋ ਜਾਂਦੀ ਸੀ ਇਸ ਕਰਕੇ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਮੁਹਿੰਮ ਸ਼ੁਰੂ ਕੀਤੀ ਜਿਸ ਦੀ ਸ਼ੁਰੂਆਤ ਸਾਡੇ ਵੱਲੋਂ ਵੱਖ-ਵੱਖ ਸ਼ਹਿਰਾਂ ਦੇ ਵਿਚ ਕੀਤੀ ਗਈ ਹੈ ਜਿਸ ਤਰ੍ਹਾਂ ਕਿ ਫਿਰੋਜ਼ਪੁਰ,ਮੋਗਾ,ਜਲੰਧਰ,ਕਪੂਰਥਲਾ,ਅਤੇ ਅੱਜ ਸਪੈਸ਼ਲ ਹੀ ਮੇਨੂ ਨੂੰ ਮਹਾਰਾਣੀ ਪਰਨੀਤ ਜੀ ਦਾ ਫੋਨ ਆਇਆ ਸੀ ਕਿ ਤੁਸੀਂ ਪਟਿਆਲਾ ਦੇ ਵਿੱਚੋਂ ਵੀ ਇਹ ਸੜਕ ਹਾਦਸੇ ਦੋ ਹੋ ਰਹੇ ਹਨ ਪਸ਼ੂਆਂ ਦੇ ਕਾਰਨ ਇਨ੍ਹਾਂ ਨੂੰ ਖਤਮ ਕੀਤਾ ਜਾਵੇ ਇਸ ਕਰਕੇ ਸਾਡੇ ਵੱਲੋਂ ਅੱਜ ਪਟਿਆਲਾ ਦੇ ਵਿੱਚ ਵੱਖ ਵੱਖ ਥਾਵਾਂ ਤੋਂ ਗਊਮਾਤਾ ਨੂੰ ਫੜ ਕੇ ਉਨ੍ਹਾਂ ਦੀ ਸਾਂਭ-ਸੰਭਾਲ ਦੇ ਲਈ ਗਊਸ਼ਾਲਾ ਦੇ ਵਿੱਚ ਲਿਜਾਇਆ ਗਿਆ ਹੈ ਇਸ ਮੌਕੇ ਤੇ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜੋ ਗਊਮਾਤਾ ਨੂੰ ਸੜਕਾਂ ਦੇ ਉੱਤੇ ਛੱਡ ਦਿੰਦੇ ਹਨ ਆਖਿਆ ਹੈ ਕਿ ਗਊ ਮਾਤਾ ਦੇ ਵਿੱਚ 33 ਕਰੋੜ ਦੇਵੀ ਦੇਵਤਾਓ ਦਾ ਵਾਸ ਹੈ ਇਸ ਕਰਕੇ ਆਪਣੀ ਮਾਤਾ ਦੀ ਕਦਰ ਕਰਨੀ ਚਾਹੀਦੀ ਹੈ

Leave a Reply

Your email address will not be published. Required fields are marked *