ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਘਪਲੇਬਾਜ਼ੀ ਕਰਨ ਨੂੰ ਲੈ ਕੇ ਬਖਸ਼ੀਵਾਲ ਦੇ ਅਧੀਨ ਆਉਂਦੇ ਭਾਰਤੀ ਸਟੇਟ ਬੈਂਕ ਦਾ ਕੀਤਾ ਘਿਰਾਓ ਇਸ ਮੌਕੇ ਕਿਸਾਨਾਂ ਨੇ ਜੰਮਕੇ ਭਾਰਤੀ ਸਟੇਟ ਬੈਂਕ ਦੇ ਬਾਹਰ ਖੜੇ ਹੋ ਕੇ ਬੈਂਕ ਮੈਨੇਜਰ ਅਤੇ ਬੈਂਕ ਅਧਿਕਾਰੀਆਂ ਦੇ ਖਲਾਫ ਕੀਤੀ ਮੁਰਦਾਬਾਦ ਦੀ ਨਾਅਰੇਬਾਜ਼ੀ
1 min read

ਅੱਜ ਉਸ ਵੇਲੇ ਕਿਸਾਨਾਂ ਨੇ ਬਖਸ਼ੀਵਾਲ ਪਿੰਡ ਦੇ ਅਧੀਨ ਆਉਂਦੇ ਭਾਰਤੀ ਸਟੇਟ ਬੈਂਕ ਨੂੰ ਘੇਰਾ ਪਾ ਲਿਆ ਜਦ ਕਿਸਾਨਾਂ ਦੇ ਖਾਤਿਆਂ ਵਿੱਚ ਗ਼ੈਰ ਕਾਨੂੰਨੀ ਤਰੀਕੇ ਨਾਲ ਪੈਸੇ ਕੱਢੇ ਜਾ ਰਹੇ ਸੀ ਕਿਸਾਨਾਂ ਨੇ ਭਾਰਤੀ ਸਟੇਟ ਬੈਂਕ ਦੇ ਖ਼ਿਲਾਫ਼ ਵੱਡੇ-ਵੱਡੇ ਇਲਜ਼ਾਮ ਲਗਾਇਆ ਕਿ ਇਨ੍ਹਾਂ ਵੱਲੋਂ ਕਿਸਾਨਾਂ ਦੇ ਖਾਤਿਆਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਅਤੇ ਜੋ ਕਿਸਾਨਾਂ ਦੇ ਲਿਮਿਟ ਹੁੰਦੀ ਹੈ ਉਸ ਦੇ ਨਾਮ ਦੇ ਵੱਡੇ-ਵੱਡੇ ਪਿਆਜ ਕੱਟੇ ਜਾ ਰਹੇ ਹਨ ਜਿਨ੍ਹਾਂ ਦੀ ਕੀਮਤ 50 ਹਜ਼ਾਰ ਤੋਂ 1 ਲੱਖ ਦੇ ਕਰੀਬ ਹੈ ਪਹਿਲਾ ਹੀ ਕਿਸਾਨ ਕੇਂਦਰ ਸਰਕਾਰ ਦੇ ਖਿਲਾਫ਼ 3 ਕਾਲੇ ਕਨੂੰਨਾਂ ਨੂੰ ਲੈ ਕੇ ਲੜਾਈ ਲੜਦੇ ਆ ਰਹੇ ਹਨ ਉੱਤੋਂ ਦੀ ਬੈਂਕ ਅਧਿਕਾਰੀਆਂ ਦੀ ਤਰਫ ਤੋਂ ਕਿਸਾਨਾਂ ਦੇ ਨਾਲ ਕੀਤੀ ਜਾ ਰਹੀ ਹੈ ਘਪਲੇਬਾਜ਼ੀ ਇਸ ਨੂੰ ਲੈ ਕੇ ਕਿਸਾਨ ਕਾਫੀ ਪਰੇਸ਼ਾਨ ਹੋ ਚੁੱਕੇ ਹਨ ਅੱਜ ਪਰੇਸ਼ਾਨ ਹੋਏ ਕਿਸਾਨਾਂ ਨੇ ਭਾਰਤੀ ਸਟੇਟ ਬੈਂਕ ਨੂੰ ਘੇਰਾ ਪਾ ਲਿਆ
ਇਸ ਮੌਕੇ ਗੱਲਬਾਤ ਦੌਰਾਨ ਘਿਰਾਓ ਕਰਨ ਆਏ ਬਾਬਾ ਜਰਨੈਲ ਸਿੰਘ ਕਰੰਤੀ ਕਿਸਾਨ ਯੂਨੀਅਨ ਪਿੰਡ ਸਿੱਧੂਵਾਲ ਨੇ ਆਖਿਆ ਕਿ ਪਹਿਲਾ ਹੀ ਕਿਸਾਨ ਜੋ ਹੈ ਉਹ ਕਰਜ਼ੇ ਦੀ ਮਾਰ ਥਲੇ ਦੱਬਿਆ ਹੋਇਆ ਹੈ ਉਪਰ ਤੋਂ ਬੈਂਕ ਦੇ ਅਧਿਕਾਰੀ ਅਤੇ ਮੈਨੇਜਮੈਂਟ ਹੈ ਜੋ ਹੈ ਉਹ ਕਿਸਾਨਾਂ ਦੇ ਨਾਲ ਘਪਲੇਬਾਜ਼ੀ ਕਰ ਰਿਹਾ ਹੈ ਕਿਸਾਨਾਂ ਦੇ ਖਾਤਿਆਂ ਦੇ ਵਿੱਚੋਂ ਵੱਡੀਆਂ ਵੱਡੀਆਂ ਰਕਮਾਂ ਨੇ ਜੋ ਕੱਟੀਆ ਜਾ ਰਹੀਆਂ ਹਨ ਜਿਸ ਦਾ ਕੋਈ ਹਿਸਾਬ ਨਹੀਂ ਹੈ ਅਤੇ ਜਦ ਵੀ ਅਸੀਂ ਬੈਂਕ ਦੇ ਅਧਿਕਾਰੀਆਂ ਅਤੇ ਬੈਂਕ ਦੇ ਮੈਨੇਜਰ ਤੋਂ ਹਿਸਾਬ ਮੰਗਦੇ ਹਾਂ ਤਾਂ ਉਹ ਸਾਨੂੰ ਟਾਲਮਟੋਲ ਕਰਦੇ ਹਨ ਜਿਸ ਤੋਂ ਕਿਸਾਨ ਹੁਣ ਬਹੁਤ ਹੀ ਪਰੇਸ਼ਾਨ ਹੋ ਚੁੱਕੇ ਹਨ ਸਾਨੂੰ ਸ਼ੱਕ ਹੈ ਕਿ ਬੈਂਕ ਦੀ ਮਨੇਜਰ ਜੋ ਹੈ ਉਹ ਭਰ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚੋਂ ਪੈਸੇ ਖਾ ਰਹੀ ਹੈ ਜਿਸ ਕਰਕੇ ਇਹਨਾਂ ਉਪਰ ਸਖਤ ਕਾਰਵਾਈ ਕੀਤੀ ਜਾਵੇ