-ਪੰਜਾਬ ਸਰਕਾਰ ਦੁਆਰਾ ਕਿਸਾਨਾਂ ਨੂੰ ਕੀਤੇ ਗਏ ਵਾਦੇ ਨਿਕਲੇ ਖੋਖਲੇ ਲਈ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਜੀਰੀ ਲਗਾਉਣ ਦੇ ਲਈ 8 ਘੰਟੇ ਬਿਜਲੀ ਜਿਸ ਕਰਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਬਿਜਲੀ ਬੋਰਡ ਮੈਨੇਜਮੈਂਟ ਦੇ ਖਿਲਾਫ਼ ਪਟਿਆਲਾ ਦਾ ਬੱਸ ਅੱਡਾ ਚੌਂਕ ਕੀਤਾ ਜਾਮ
1 min read

ANCHOR ਅੱਜ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਪਟਿਆਲਾ ਦੇ ਬੱਸ ਸਟੈਂਡ ਚੌਕ ਨੂੰ ਬਿਜਲੀ ਨਾ ਮਿਲਣ ਦੇ ਕਾਰਨ ਕੀਤਾ ਗਿਆ ਜਾਮ ਅਤੇ ਜਮ ਕੇ ਪੰਜਾਬ ਸਰਕਾਰ ਦੇ ਖਿਲਾਫ਼ ਕੀਤੀ ਗਈ ਨਾਅਰੇਬਾਜ਼ੀ ਆਖਿਆ ਗਿਆ ਕਿ ਸਰਕਾਰ ਦੁਆਰਾ ਕੀਤੇ ਗਏ ਸਾਰੇ ਹੀ ਵਾਅਦੇ ਖੋਖਲੇ ਨਿਕਲੇ ਹਨ ਸਰਕਾਰ ਨੇ ਵਾਅਦਾ ਕੀਤਾ ਕਿ ਕਿਸਾਨਾਂ ਦੇ ਨਾਲ ਕਿ ਉਨ੍ਹਾਂ ਨੂੰ ਖੇਤਾਂ ਦੇ ਵਿੱਚ ਝੋਨਾ ਲਗਾਉਣ ਦੇ ਲਈ 8 ਘੰਟੇ ਬਿਜਲੀ ਦਿੱਤੀ ਜਾਵੇਗੀ ਲੇਕਿਨ ਹਾਲਾਂਕਿ ਖੇਤਾਂ ਦੇ ਵਿੱਚ ਕਿਸਾਨਾਂ ਨੂੰ 3 ਤੋਂ 4 ਘੰਟੇ ਹੀ ਬਿਜਲੀ ਪਹੁੰਚ ਰਹੀ ਹੈ ਜਿਸ ਕਰਕੇ ਕਿਸਾਨ ਨੇ ਜੋ ਬਹੁਤ ਹੀ ਪਰੇਸ਼ਾਨ ਹੋ ਚੁੱਕੇ ਹਨ ਇਕ ਪਾਸੇ ਤਾਂ ਕਿਸਾਨ ਕੇਂਦਰ ਸਰਕਾਰ ਦੇ ਨਾਲ਼ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ਼ ਲੜਾਈ ਲੜ ਰਹੇ ਹਨ ਦੂਜੇ ਪਾਸੇ ਕਿਸਾਨਾਂ ਨੂੰ ਬਿਜਲੀ ਦੀ ਮਾਰ ਪੈ ਰਹੀ ਹੈ ਇਸ ਕਰਕੇ ਕਿਸਾਨਾਂ ਨੇ ਅੱਜ ਮੰਗ ਕੀਤੀ ਹੈ ਕਿ ਜੇਕਰ ਜਲਦੀ ਤੋਂ ਜਲਦੀ ਬਿਜਲੀ ਦਾ ਹੱਲ ਨਾ ਹੋਇਆ ਤਾਂ 6 ਤਾਰੀਕ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਹੋਵੇਗਾ
ਸਾਰੇ ਮਾਮਲੇ ਤੇ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲਾ ਮੀਤ ਪ੍ਰਧਾਨ ਗੁਰਬਚਨ ਸਿੰਘ ਨੇ ਆਖਿਆ ਕਿ ਸਾਨੂੰ ਖੇਤਾਂ ਦੇ ਵਿੱਚ ਬਿੱਜਲੀ ਪੂਰੀ ਨਹੀਂ ਮਿਲ ਰਹੀ ਸਾਡੇ ਨਾਲ ਪੰਜਾਬ ਸਰਕਾਰ ਦੇ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਦੋ ਨੂੰ 8 ਘੰਟੇ ਬਿਜਲੀ ਦਿੱਤੀ ਜਾਵੇਗੀ ਲੇਕਿਨ ਸਾਨੂੰ 3 ਤੋਂ 4 ਘੰਟੇ ਹੀ ਬਿਜਲੀ ਖੇਤਾਂ ਵਿਚ ਜੀਰੀ ਲਗਾਉਣ ਦੇ ਲਈ ਦਿਤੀ ਜਾ ਰਹੀ ਹੈ ਇਸ ਕਰਕੇ ਜੋ ਮਜ਼ਦੂਰ ਹਨ ਉਹ ਆਪਣੇ ਪਿੰਡਾਂ ਨੂੰ ਵਾਪਸ ਪਰਤਣੇ ਸ਼ੁਰੂ ਹੋ ਚੁੱਕੇ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਏਨੇ ਘੱਟ ਬਿਜਲੀ ਦੇ ਵਿਚ ਕੰਮ ਨਹੀਂ ਕਰ ਸਕਦੇ ਇਕ ਦਾ ਤਪਦੀ ਗਰਮੀ ਦੇ ਵਿੱਚ ਇਨਾਂ ਕੰਮ ਕਰਨਾ ਉਤੋਂ ਦੀ ਬਿਜਲੀ ਦੇ ਵਿੱਚ ਵੀ ਕੱਟ ਲਗਾਏ ਜਾ ਰਹੇ ਹਨ ਜਿਸ ਦੇ ਨਾਲ ਕਿਸਾਨਾਂ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਹੈ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਪੂਰੀ ਦੀ ਪੂਰੀ ਬਿਜਲੀ 8 ਘੰਟੇ ਦਿੱਤੀ ਜਾਵੇ ਅਤੇ ਘਰਾਂ ਦੇ ਵਿੱਚ 24 ਘੰਟੇ ਬਿਜਲੀ ਦਿੱਤੀ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ 6 ਤਾਰੀਕ ਨੂੰ ਮੋਤੀ ਮਹਿਲ ਦਾ ਘਿਰਾਓ ਹੋਵੇਗਾ