May 8, 2021

Aone Punjabi

Nidar, Nipakh, Nawi Soch

ਰਾਜਪੁਰਾ ਹਲਕਾ ਦੇ ਅਧੀਨ ਪੈਂਦੇ ਪਿੰਡ ਬਨੂੜ ਦੇ ਵਿਚ ਮਸ਼ਹੂਰ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੀ ਫਿਲਮ ਦੀ ਸ਼ੂਟਿੰਗ ਨੂੰ ਲੱਗੀ ਰੋਕ ਕਾਨੂੰਨੀ ਹਦਾਇਤਾਂ ਦੀ ਉਲੰਘਣਾ ਕਰਨ ਤੇ ਗਿੱਪੀ ਗਰੇਵਾਲ ਖ਼ਿਲਾਫ਼ ਮੁਕੱਦਮਾ ਦਰਜ਼ ਮੌਕੇ ਤੋਂ ਗਿੱਪੀ ਗਰੇਵਾਲ ਹੋਏ ਫਰਾਰ

1 min read
ਪਟਿਆਲਾ ਜ਼ਿਲ੍ਹਾ ਦੇ ਰਾਜਪੁਰਾ ਹਲਕਾ ਦੇ ਅਧੀਨ ਪੈਂਦੇ ਪਿੰਡ ਬਨੂੜ ਦੇ ਵਿਚ ਮਸ਼ਹੂਰ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੀ ਫਿਲਮ ਦੀ ਸ਼ੂਟਿੰਗ ਨੂੰ ਲੱਗੀ ਰੋਕ ਪੰਜਾਬ ਸਰਕਾਰ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਸੀ ਵਿਖੇ ਹਨ ਲੋਕ ਲਾਉਂਦੇ ਜਿਸ ਦੇ ਚੱਲਦੇ ਹੋਏ ਸ਼ਨੀਵਾਰ ਤੇ ਐਤਵਾਰ ਦਾ ਲੋਕਡਾਉਨ ਲਗਾਇਆ ਗਿਆ ਸੀ ਲੇਕਿਨ ਮਸ਼ਹੂਰ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਕਾਨੂੰਨੀ ਹਦਾਇਤਾਂ ਨੂੰ ਛਿੱਕੇ ਟੰਗ ਕਰ ਰਹੇ ਸੀ ਆਪਣੀ ਫਿਲਮ ਦੀ ਸ਼ੂਟਿੰਗ ਲੇਕਿਨ ਅਚਾਨਕ ਹੀ ਮੌਕੇ ਤੇ ਜਦ ਪੁਲਸ ਨੂੰ ਸੂਚਨਾ ਮਿਲੀ ਤਾਂ ਪੁਲਸ ਨੇ ਮੌਕੇ ਤੇ ਪਹੁੰਚ ਗਿੱਪੀ ਗਰੇਵਾਲ ਦੀ ਸ਼ੂਟਿੰਗ ਨੂੰ ਰੁਕਵਾਇਆ ਜਿਸ ਤੋਂ ਬਾਅਦ ਪੁਲਸ ਵੱਲੋਂ ਕਾਨੂੰਨੀ ਹਦਾਇਤਾਂ ਦੀ ਉਲੰਘਣਾ ਕਰਨ ਦੇ ਚੱਲਦੇ ਹੋਏ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੀ ਟੀਮ ਤੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਨਾਲ ਹੀ ਪੁਲਸ ਵੱਲੋਂ ਸ਼ੂਟਿੰਗ ਦੇ ਦੌਰਾਨ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਇਸ ਮੌਕੇ ਜਦੋਂ ਪੱਤਰਕਾਰਾਂ ਨੇ ਗਿੱਪੀ ਗਰੇਵਾਲ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਗਿੱਪੀ ਗਰੇਵਾਲ ਦੀ ਸਕਿਉਰਟੀ ਅਤੇ ਉਨ੍ਹਾਂ ਦੇ ਬੋਡੀ-ਗਾਰਡ ਦੀ ਤਰਫੋਂ ਪੱਤਰਕਾਰਾਂ ਦੇ ਨਾਲ ਹੱਥੋਪਾਈ ਕੀਤੀ ਗਈ


ਇਸ ਮੌਕੇ ਤੇ ਗੱਲਬਾਤ ਦੌਰਾਨ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਨੇ ਆਖਿਆ ਕਿ ਸਾਡੀ ਅੱਜ ਫ਼ਿਲਮ ਦੀ ਸ਼ੂਟਿੰਗ ਦਾ ਆਖਰੀ ਦਿਨ ਸੀ ਲੇਕਿਨ ਜੋ ਵੀ ਸਾਡੇ ਕਾਗਜ਼ੀ ਕਾਰਵਾਈ ਸੀ ਉਹ ਸਰਕਾਰ ਵੱਲ ਪਹੁੰਚਾਈ ਹੋਈ ਸੀ ਲੇਕਿਨ ਹਾਲੇ ਤੱਕ ਸਾਨੂੰ ਇਜਾਜ਼ਤ ਨਹੀਂ ਮਿਲੀ ਸੀ ਲੇਕਿਨ ਆਖਰੀ ਦਿਨ ਹੋਣ ਕਾਰਨ ਸਾਡੀ ਸ਼ੂਟਿੰਗ ਚੱਲ ਰਹੀ ਸੀ ਇਸ ਕਰਕੇ ਸਾਡੇ ਕੋਲ ਕੋਈ ਵੀ ਸਰਕਾਰੀ ਪ੍ਰਮੀਸ਼ਨ ਨਹੀ ਸੀ ਜਿਸ ਕਰਕੇ ਸਾਡੇ ਉੱਤੇ ਕਾਰਵਾਈ ਕੀਤੀ ਜਾਵੇ


ਦੂਜੇ ਪਾਸੇ ਰਾਜਪੁਰਾ ਦੇ ਡੀ.ਐਸ.ਪੀ ਗੁਰਵਿਦਰ ਸਿੰਘ ਨੇ ਆਖਿਆ ਕਿ ਸਾਡੇ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਰਾਜਪੁਰਾ ਦੇ ਅਧੀਨ ਪੈਂਦੇ ਪਿੰਡ ਬਨੂੜ ਵਿਖੇ ਮਸ਼ਹੂਰ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੀ ਸ਼ੂਟਿੰਗ ਚੱਲ ਰਹੀ ਹੈ ਜਿਸ ਨੂੰ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਇਜ਼ਾਜਤ ਨਹੀ ਦਿੱਤੀ ਗਈ ਸੀ ਇਸ ਕਰਕੇ ਸਾਡੇ ਪੁਲਸ ਨੇ ਮੌਕੇ ਤੇ ਪਹੁੰਚੀ ਅਤੇ ਉਥੇ ਦੇਖਿਆ ਕਿ ਕਾਫ਼ੀ ਜਿਆਦਾ ਇਕੱਠ ਲੋਕਾਂ ਦਾ ਕੀਤਾ ਹੋਇਆ ਸੀ ਜੋ ਕਿ ਅੱਜ ਸਰਕਾਰ ਵੱਲੋਂ ਲੋਕਡਾਉਣ ਲਗਾਇਆ ਗਿਆ ਸੀ ਲੇਕਿਨ ਇਨਾਂ ਨੇ ਸ਼ੂਟਿੰਗ ਕਰਨ ਦੇ ਚੱਕਰ ਵਿਚ ਕਾਨੂੰਨ ਅਤੇ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਇਸ ਕਰਕੇ ਸਾਡੇ ਪੁਲਸ ਟੀਮ ਵੱਲੋਂ ਮੌਕੇ ਤੋਂ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਸ਼ਹੂਰ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੇ ਖਿਲਾਫ ਕਾਨੂੰਨ ਦੇ ਹਦਾਇਤਾਂ ਦੀ ਉਲੰਘਣਾ ਕਰਨ ਦੇ ਚੱਲਦੇ ਹੋਏ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਮੁਕੱਦਮਾ ਦਰਜ ਕੀਤਾ ਗਿਆ ਹੈ 

Leave a Reply

Your email address will not be published. Required fields are marked *