September 22, 2021

Aone Punjabi

Nidar, Nipakh, Nawi Soch

ਸਲੱਗ–ਬਰਗਾੜੀ ਕਾਂਡ–ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਐਸਆਈਟੀ ਸਾਹਮਣੇ ਪੇਸ਼, ਪਟਿਆਲਾ ਦੇ ਸਰਕਟ ਹਾਊਸ ‘ਚ ਪੁੱਛ ਪੜਤਾਲ ਜਾਰੀ

1 min read

ਬਰਗਾੜੀ ਗੋਲੀ ਕਾਂਡ ਨੂੰ ਲੈ ਕੇ ਗਠਿਤ ਕੀਤੀ ਨਵੀਂ ਐਸਆਈਟੀ ਅੱਜ ਪਟਿਆਲਾ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਪੁੱਛਗਿੱਛ ਕਰੇਗੀ ਇਸ ਮਾਮਲੇ ਵਿਚ ਆਪਣੇ ਬਿਆਨ ਦਰਜ ਕਰਾਉਣ ਲਈ ਭਾਈ ਰਣਜੀਤ ਸਿੰਘ ਢੱਡਰੀਆਂਵਾਲੈ ਐੱਸਆਈਟੀ ਮੂਹਰੇ ਪੇਸ਼ ਹੋਣ ਲਈ ਪਟਿਆਲਾ ਦੇ ਸਰਕਟ ਹਾਊਸ ਪੁੱਜ ਗਏ ਹਨ ਇਥੇ ਇਨ੍ਹਾਂ ਤੋਂ ਇਸ ਸਬੰਧੀ ਐਸਆਈਟੀ ਦੇ ਮੈਂਬਰ ਪੁੱਛ ਪੜਤਾਲ ਕਰਨਗੇ

ਏਡੀਜੀਪੀ ਐਲ ਕੇ ਯਾਦਵ ਦੀ ਅਗਵਾਈ ਵਾਲੀ ਟੀਮ ਢੱਡਰੀਆਂਵਾਲਾ ਦੇ ਆਉਣ ਤੋਂ ਪਹਿਲਾਂ ਹੀ ਪਟਿਆਲਾ ਦੇ ਸਰਕਟ ਹਾਊਸ ਵਿਚ ਪਹੁੰਚ ਗਈ ਸੀ ਜਦੋਂ ਕਿ ਭਾਈ ਢੱਡਰੀਆਂਵਾਲਾ ਆਪਣੇ ਕਾਫ਼ਲੇ ਸਮੇਤ 1:55 ਵਜੇ ਸਰਕਟ ਹਾਊਸ ਵਿੱਚ ਦਾਖਲ ਹੋਏ ਉਨ੍ਹਾਂ ਤੋਂ ਟੀਮ ਨੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ ਦੱਸ ਦੇਈਏ ਕਿ ਬੀਤੇ ਦਿਨੀਂ ਨਵੀਂ ਗਠਿਤ ਐਸਆਈਟੀ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ,,ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛ ਪੜਤਾਲ ਕੀਤੀ ਸੀ।

Leave a Reply

Your email address will not be published. Required fields are marked *