July 1, 2022

Aone Punjabi

Nidar, Nipakh, Nawi Soch

Punjab ਚ ਇਥੇ ਮਾਮੇ ਕਰਤਾ ਅਜਿਹਾ ਕਾਂਡ ਦੇਖਣ ਵਾਲਿਆਂ ਦੇ ਉਡੇ ਹੋਸ਼ – ਤਾਜਾ ਵੱਡੀ ਖਬਰ

1 min read

ਆਈ ਤਾਜ਼ਾ ਵੱਡੀ ਖਬਰ 

ਹਰ ਇੱਕ ਨੂੰ ਬੜਾ ਹੀ ਚਾਅ ਹੁੰਦਾ ਹੈ ਆਪਣੇ ਨਾਨਕੇ ਪਿੰਡ ਜਾਂਣ ਦਾ । ਬਚਪਨ ਦੇ ਵਿੱਚ ਜਦ ਸਕੂਲਾਂ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸਨ ਤਾਂ ਸਾਰੇ ਬੱਚੇ ਆਪਣੇ ਸਕੂਲਾਂ ਦਾ ਕੰਮ ਕਰਕੇ ਆਪਣੇ ਨਾਨਕੇ ਪਿੰਡ ਪਹੁੰਚ ਜਾਂਦੇ ਸਨ। ਫਿਰ ਨਾਨਕੇ ਜਾ ਕੇ ਨਾਨੀ ਦਾ ਪਿਆਰ ਅਤੇ ਮਾਮੀ ਦੇ ਨਾਲ ਸ਼ਰਾਰਤਾਂ ਸਭ ਕੁਝ ਬੜੇ ਹੀ ਸ਼ੌਂਕ ਤੇ ਇੱਛਾਵਾਂ ਦੇ ਨਾਲ ਕੀਤੇ ਜਾਂਦੇ ਸਨ । ਪਰ ਅੱਜਕੱਲ੍ਹ ਜਿਵੇਂ ਜਿਵੇਂ ਜ਼ਮਾਨਾ ਬਦਲ ਰਿਹਾ ਹੈ , ਉਵੇਂ ਉਵੇਂ ਹੁਣ ਰਿਸ਼ਤਿਆਂ ਦੀ ਵਿੱਚ ਵੀ ਖੱਟਾਸ ਪੈਣੀ ਸ਼ੁਰੂ ਹੋ ਚੁੱਕੀ ਹੈ । ਇਹ ਖਟਾਸ ਇੰਨੀ ਜ਼ਿਆਦਾ ਵਧ ਚੁੱਕੀ ਹੈ ਕੀ ਹੁਣ ਖ਼ੂਨ ਦੇ ਰਿਸ਼ਤੇ ਵੀ ਤਾਰ ਤਾਰ ਹੁੰਦੇ ਹੋਏ ਨਜ਼ਰ ਆ ਰਹੇ ਹਨ । ਜਿੱਥੇ ਪਹਿਲਾਂ ਰਿਸ਼ਤਿਆਂ ਦੀ ਖਾਤਰ ਇੱਕ ਦੂਜੇ ਤੋਂ ਜਾਨਾਂ ਤਕ ਵਾਰ ਦਿੰਦੀਆਂ ਹਨ , ਪਰ ਅੱਜ ਕੱਲ੍ਹ ਤਾਂ ਲੋਕ ਇੱਕ ਦੂਜੇ ਦੀਆਂ ਜਾਨਾਂ ਹੀ ਲੈ ਲੈਂਦੇ ਹੋਏ ਨਜ਼ਰ ਆ ਰਹੇ ਹਨ ।

ਅਜਿਹਾ ਹੀ ਰਿਸ਼ਤਿਆਂ ਨੂੰ ਬੇਦਾਗ਼ ਕਰਨ ਵਾਲਾ ਮਾਮਲਾ Punjab ਤੇ ਜ਼ਿਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ। ਜਿੱਥੇ ਗੁਰਦਾਸਪੁਰ ਦੇ ਵਿੱਚ ਕਲਯੁਗੀ ਮਾਮੇ ਨੇ ਆਪਣੇ 8 ਸਾਲਾ ਭਾਣਜੇ ਦੇ ਸਿਰ ‘ਚ ਕਹੀ ਮਾਰ ਕੇ ਕਤਲ ਕਰ ਦਿੱਤਾ। ਜੀ ਹਾਂ ਦਿਲ ਨੂੰ ਦਹਿਲਾਉਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਮਾਮੇ ਵੱਲੋਂ ਹੀ ਆਪਣੇ ਭਾਣਜੇ ਦੀ ਜਾਨ ਲੈ ਲਈ ਗਈ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਆਪਣੇ ਨਾਨਕੇ ਆਪਣੀ ਨਾਨੀ ਦੇ ਭੋਗ ਸਮਾਗਮ ‘ਚ ਸ਼ਾਮਲ ਹੋਣ ਆਇਆ ਹੋਇਆ ਸੀ। ਮਾਮੇ ਨੇ ਭਾਣਜੇ ਦਾ ਉਸ ਵੇਲੇ ਕਤਲ ਕੀਤਾ ਜਦੋਂ ਬੱਚਾ ਹੋਰ ਬੱਚਿਆਂ ਨਾਲ ਖੇਲ ਰਿਹਾ ਸੀ।ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਤੇ ਪਰਿਵਾਰ ਦੇ ਵੱਲੋਂ ਇਸ ਸਬੰਧੀ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਤੇ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜੋ ਫਰਾਰ ਚੱਲ ਰਿਹਾ ਸੀ।

ਉੱਥੇ ਹੀ ਜਦੋਂ ਇਸ ਪੂਰੇ ਮਾਮਲੇ ਸਬੰਧੀ ਪੁਲੀਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲੀਸ ਤੇ ਐਸਐਚਓ ਅਮਨਦੀਪ ਸਿੰਘ ਦੱਸਿਆ ਕਿ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਰਹਿਣ ਵਾਲੇ ਹਰਮਨਜੋਤ ਸਿੰਘ ਉਮਰ 8 ਸਾਲਾ ਨੂੰ ਉਸਦੇ ਹੀ ਰਿਸ਼ਤੇ ਵਿੱਚ ਲਗਦੇ ਮਾਮੇ ਨੇ ਸਿਰ ਵਿਚ ਕਹੀ ਮਾਰ ਕੇ ਕਤਲ ਕਰ ਦਿੱਤਾ। ਉੱਥੇ ਹੀ ਪਰਿਵਾਰ ਦੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮ੍ਰਿਤਕ ਹਰਮਨਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਪਿੰਡ ਮਨੇਸ਼ ਥਾਣਾ ਧਾਰੀਵਾਲ ਦਾ ਰਹਿਣ ਵਾਲਾ ਸੀ ਅਤੇ ਬਟਾਲਾ ਨਜਦੀਕੀ ਪਿੰਡ ਡੇਅਰੀਵਾਲ ਦਰੋਗਾ ਅਪਣੇ ਨਾਨਕੇ ਆਇਆ ਹੋਇਆ ਸੀ।

ਜਦੋਂ ਉਹ ਬੱਚਿਆਂ ਨਾਲ ਖੇਲ ਰਿਹਾ ਸੀ ਉਸ ਸਮੇ ਗਆਂਢ ਵਿੱਚ ਰਹਿੰਦੇ ਉਸਦੇ ਰਿਸ਼ਤੇ ਵਿੱਚ ਮਾਮੇ ਜਰਨੈਲ ਸਿੰਘ ਨੇ ਉਸਦਾ ਕਤਲ ਕਰ ਦਿੱਤਾ। ਪੁਲਿਸ ਨੇ ਕਤਲ ਦਾ ਕੇਸ ਦਰਜ ਕਰਦੇ ਹੋਏ ਕਾਤਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਕਤਲ ਦੇ ਕਾਰਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ ਤੇ ਹਰ ਕੋਈ ਇਸ ਦੋਸ਼ੀ ਨੂੰ ਲਾਹਨਤਾਂ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਪਰ ਹਾਲੇ ਤਕ ਇਹ ਸਾਫ ਨਹੀਂ ਹੋ ਪਾਇਆ ਕਿ ਆਖ਼ਰ ਮਾਮੇ ਦੇ ਵੱਲੋਂ ਆਪਣੇ ਭਾਣਜੇ ਦਾ ਕਤਲ ਕਿਸ ਮਕਸਦ ਦੇ ਜ਼ਰੀਏ ਕੀਤਾ ਗਿਆ ਹੈ ।

Leave a Reply

Your email address will not be published. Required fields are marked *