ਪੂਰੇ ਸਮਾਜ ਨੂੰ ਇਹ ਕੀ ਹੋ ਗਿਆ ਹੈ?
1 min read

ਜਿਸ ਕੋਲ ਅਪਾਰ ਧਨ-ਦੌਲਤ ਹੈ ਉਹ ਵੀ, ਜਿਸ ਕੋਲ ਘੱਟ ਹੈ ਉਹ ਵੀ, ਸਾਰੇ ਹੀ ਵਸਤਾਂ ਇਕੱਠੀਆਂ ਕਰਨ ਵਿਚ ਜ਼ੋਰ-ਸ਼ੋਰ ਨਾਲ ਲੱਗੇ ਹੋਏ ਹਨ। ਇਸ ਦੇ ਬਾਵਜੂਦ ਲੋਕ ਦੁਖੀ ਅਤੇ ਪਰੇਸ਼ਾਨ ਹਨ। ਦਿਖਾਵੇ ਅਤੇ ਘੋਰ ਸਹੂਲਤਾਂ-ਭੋਗੀ ਬਿਰਤੀ ਨੇ ਇੱਛਾਵਾਂ ਹੋਰ ਵਧਾ ਦਿੱਤੀਆਂ ਹਨ। ਇਕ ਕਾਰ ਪਹਿਲਾਂ ਤੋਂ ਹੀ ਕੋਲ ਹੈ ਤਾਂ ਉਸ ਤੋਂ ਹੋਰ ਬਿਹਤਰ ਕਾਰ ਦੀ ਤਮੰਨਾ ਮਨ ਨੂੰ ਅਸ਼ਾਂਤ ਕਰਦੀ ਰਹਿੰਦੀ ਹੈ। ਆਖ਼ਰ ਪੂਰੇ ਸਮਾਜ ਨੂੰ ਇਹ ਕੀ ਹੋ ਗਿਆ ਹੈ? ਇਹ ਚਿੰਤਨ-ਮਨਨ ਦਾ ਵਿਸ਼ਾ ਹੈ। ਅਜਿਹੇ ਵਿਚ ਮਹਾਰਿਸ਼ੀ ਪਤੰਜਲੀ ਦੇ ਸੂਤਰਾਂ ਨੂੰ ਯਾਦ ਕਰਨਾ ਉਪਯੋਗੀ ਲੱਗਦਾ ਹੈ। ਉਨ੍ਹਾਂ ਨੇ ਲੋਕ ਅਤੇ ਪਰਲੋਕ ਨੂੰ ਚੰਗਾ ਕਰਨ ਦੇ ਕੁਝ ਤੱਥਾਂ ਦਾ ਖ਼ੁਲਾਸਾ ਕੀਤਾ ਹੈ। ਇਨ੍ਹਾਂ ਵਿਚ ਇਕ ਹੈ-ਯਮ। ਜੇ ਅਸੀਂ ‘ਯਮ’ ਦੇ ਬਿੰਦੂਆਂ ਅਰਥਾਤ ਅਹਿੰਸਾ, ਸੱਚ, ਝੂਠ, ਬ੍ਰਹਮਚਾਰਿਆ ਅਤੇ ਸਾੜੇ ਨੂੰ ਹੀ ਆਪਣੇ ਜੀਵਨ ਵਿਚ ਅਪਣਾ ਲਈਏ ਤਾਂ ਅਸੀਂ ਜੀਵਨ ਦੇ ਮਜ਼ੇ ਨਾਲ ਭਰਪੂਰ ਹੋ ਸਕਦੇ ਹਾਂ। ਅਹਿੰਸਾ ਦਾ ਅਰਥ ਸਪਸ਼ਟ ਹੈ ਕਿ ਕਿਸੇ ਦੇ ਪ੍ਰਤੀ ਵੀ ਹਿੰਸਾ ਨਾ ਕਰਨਾ।
ਦੂਜਾ ਹੈ ਸੱਚ ਅਰਥਾਤ ਜਿਹੋ ਜਿਹਾ ਦੇਖਿਆ, ਸੁਣਿਆ, ਪ੍ਰਮਾਣਿਕ ਸ਼ਾਸਤਰਾਂ ਵਿਚ ਪੜ੍ਹਿਆ ਅਤੇ ਅਨੁਮਾਨ ਕੀਤਾ ਗਿਆ ਗਿਆਨ ਮਨ ਵਿਚ ਹੈ, ਉਸੇ ਤਰ੍ਹਾਂ ਦਾ ਹੀ ਵਚਨ ਅਤੇ ਸਰੀਰ ਤੋਂ ਆਚਰਣ ਵਿਚ ਲਿਆਉਣਾ ਸੱਚ ਹੈ। ਤੀਜਾ ਹੈ ਅਸਤੇਯ ਅਰਥਾਤ ਕਿਸੇ ਵਸਤੂ ਦੇ ਮਾਲਕ ਦੀ ਆਗਿਆ ਦੇ ਬਿਨਾਂ ਨਾ ਤਾਂ ਸਰੀਰ ਤੋਂ ਲੈਣਾ ਅਤੇ ਮਨ ਵਿਚ ਵੀ ਇੱਛਾ ਨਾ ਕਰਨਾ। ਦੂਜੇ ਸ਼ਬਦਾਂ ਵਿਚ ਕਹਿ ਸਕਦੇ ਹਾਂ ਕਿ ਚੋਰੀ ਨਾ ਕਰਨਾ। ਚੌਥਾ ਹੈ ਬ੍ਰਹਮਚਾਰਿਆ ਅਰਥਾਤ ਮਨ ਅਤੇ ਸਾਰੀਆਂ ਇੰਦਰੀਆਂ ’ਤੇ ਸੰਜਮ ਰੱਖਣਾ, ਈਸ਼ਵਰ ਨੂੰ ਚੇਤੇ ਰੱਖਣਾ ਅਤੇ ਗ੍ਰੰਥਾਂ ਦੀ ਪਾਠ-ਪੂਜਾ ਤੇ ਅਧਿਐਨ ਕਰਨਾ। ਪੰਜਵਾਂ ਹੈ ਅਪਰਿਗ੍ਰਹ ਅਰਥਾਤ ਹਾਨੀਕਾਰਕ ਅਤੇ ਗ਼ੈਰ-ਜ਼ਰੂਰੀ ਵਸਤਾਂ ਅਤੇ ਨਾਂਹ-ਪੱਖੀ ਵਿਚਾਰਾਂ ਦਾ ਦਿਲੋ-ਦਿਮਾਗ ਵਿਚ ਭੰਡਾਰ ਨਾ ਕਰਨਾ। ਇਹ ਗੱਲਾਂ ਸਭ ਨੂੰ ਪਤਾ ਹਨ ਪਰ ਅਸੀਂ ਇਨ੍ਹਾਂ ਨੂੰ ਜੀਵਨ ਵਿਚ ਆਦਰਸ਼ ਰੂਪ ਨਾਲ ਆਤਮਸਾਤ ਨਹੀਂ ਕਰ ਪਾਉਂਦੇ। ਜਦਕਿ ਇਨ੍ਹਾਂ ਪੰਜ ਬਿੰਦੂਆਂ ’ਤੇ ਪੂਰੀ ਤਰ੍ਹਾਂ ਅਮਲ ਕਰ ਲਿਆ ਜਾਵੇ ਤਾਂ ਇਹ ਸਾਡੇ ਜੀਵਨ ਵਿਚ ਸੁੱਖ ਦੇ ਆਧਾਰ ਬਣਨ ਦੀ ਸਮਰੱਥਾ ਰੱਖਦੇ ਹਨ।
ਕਈ ਲੋਕ ਇਹਨੇ ਅਮੀਰ ਹੁੰਦੇ ਹਨ ਪਰ ਉਨਾ ਦੇ ਕਰਮਾ ਚ ਬੱਚਿਆ ਦਾ ਸੁੱਖ ਬਿਲਕੁਲ ਨਹੀ ਹੁੰਦਾ ਫਿਰ ਉਹ ਲੋਕ ਅਮੀਰ ਨਹੀ ਰਿਹ ਜਾਦੇ