August 4, 2021

Aone Punjabi

Nidar, Nipakh, Nawi Soch

ਫਿਰੋਜ਼ਪੁਰ ਡਿਪੂ ਦੀ ਬੱਸ ਅਤੇ ਘੋੜੇ ਟਰਾਲੇ ਵਿੱਚ ਹੋਈ ਟੱਕਰ ਅਤੇ ਕਈ ਯਾਤਰੀ ਹੋਏ ਗੰਭੀਰ ਘਾਇਲ

1 min read
ਫਾਜ਼ਿਲਕਾ ਰੋਡ ਤੇ ਪਿੰਡ ਰਾਮਪੁਰਾ ਦੇ ਕੋਲ ਪੰਜਾਬ ਰੋਡਵੇਜ਼ ਫਿਰੋਜ਼ਪੁਰ ਡਿਪੂ ਦੀ ਬੱਸ ਅਤੇ ਘੋੜੇ ਟਰਾਲੇ ਦੀ ਟੱਕਰ ਦੇ ਵਿਚ ਕਈ ਯਾਤਰੀ ਹੋਏ ਜ਼ਖ਼ਮੀ ।   ਜ਼ਖ਼ਮੀ ਹੋਏ ਯਾਤਰੀਆਂ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ ।  ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਰੋਡਵੇਜ਼ ਦੀ ਬੱਸ ਅਬੋਹਰ ਤੋਂ ਫਾਜ਼ਿਲਕਾ ਦੇ ਵੱਲ ਯਾਤਰੀਆਂ ਨੂੰ ਲੈ ਕੇ ਆ ਰਹੀ ਸੀ ਤਾਂ ਪਿੰਡ ਰਾਮਪੁਰਾ ਦੇ ਕੋਲ ਯਾਤਰੀਆਂ ਨੂੰ ਉਤਾਰ ਰਿਹਾ ਸੀ ਤਾਂ ਪਿੱਛੋਂ ਆ ਰਹੇ ਘੋੜੇ ਟਰਾਲੇ ਨੇ ਟੱਕਰ ਮਾਰ ਦਿੱਤੀ  ਬੱਸ ਦੇ ਵਿੱਚ ਸਵਾਰ 50 ਦੇ ਵਿਚੋਂ 9 ਯਾਤਰੀ ਜ਼ਖ਼ਮੀ ਹੋ ਗਏ ।  ਅਤੇ ਜ਼ਖ਼ਮੀਆਂ ਨੂੰ ਐਂਬੂਲੈਂਸ ਦੇ ਦੁਆਰਾ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ  ਇਸ ਹਾਦਸੇ ਦੇ ਵਿੱਚ ਬੱਸ ਦਾ ਚਾਲਕ ਅਤੇ ਘੋੜਾ ਟਰਾਲਾ ਦਾ ਚਾਲਕ ਦੋਵੇਂ ਹੀ ਜ਼ਖ਼ਮੀ ਹੋ ਗਏ ਇਸ ਦੇ ਵਿੱਚ   ਜਾਨੀ ਨੁਕਸਾਨ ਤੋਂ ਬਚਾਅ ਰਿਹਾ !

Leave a Reply

Your email address will not be published. Required fields are marked *