August 18, 2022

Aone Punjabi

Nidar, Nipakh, Nawi Soch

ਸਿਵਲ ਹਾਸਪਿਟਲ ਵੱਲੋਂ ਨਿਹਾਲ ਸਿੰਘ ਵਾਲਾ  ਦੇ ਲਾਗੇ ਕੁਝ ਪਿੰਡਾਂ ਵਿਚ ਹਸਪਤਾਲ ਵਰਕਰਾਂ ਵੱਲੋਂ ਅਨਾਊਂਸਮੈਂਟ ਕਰਵਾਈ – ਅੰਗਹੀਣ ਲੋਕਾਂ ਦੇ ਕਾਰਡ ਬਣਾਏ  ਬਣਾਏ ਜਾਣਗੇ ਤੇ ਲੋੜਵੰਦ ਅੰਗਹੀਣ ਮੋਗਾ ਸਿਵਲ ਹੌਸਪਿਟਲ ਵਿਖੇ ਕੱਲ ਸਵੇਰੇ ਪਹੁੰਚਣ,

1 min read

Premium Vector | Nurse with disabled patient sitting in wheelchair in  hospital

ਬੀਤੇ ਦਿਨੀਂ ਸਿਵਲ ਹਾਸਪਿਟਲ ਵੱਲੋਂ ਨਿਹਾਲ ਸਿੰਘ ਵਾਲਾ  ਦੇ ਲਾਗੇ ਕੁਝ ਪਿੰਡਾਂ ਵਿਚ ਹਸਪਤਾਲ ਵਰਕਰਾਂ ਵੱਲੋਂ ਅਨਾਊਂਸਮੈਂਟ ਕਰਵਾਈ ਗਈ ਕਿ ਅੰਗਹੀਣ ਲੋਕਾਂ ਦੇ ਕਾਰਡ ਬਣਾਏ  ਬਣਾਏ ਜਾਣਗੇ ਤੇ ਲੋੜਵੰਦ ਅੰਗਹੀਣ ਮੋਗਾ ਸਿਵਲ ਹੌਸਪਿਟਲ ਵਿਖੇ ਕੱਲ ਸਵੇਰੇ ਪਹੁੰਚਣ, ਜਿਸ ਨੂੰ ਲੈ ਕੇ ਅੱਜ ਕਰੀਬ ਪੰਜਾਹ ਤੋਂ ਵੱਧ ਅੰਗਹੀਣ ਵਾਸੀ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚੇ ਜਦੋਂ ਸਵੇਰੇ ਅੱਠ ਵਜੇ ਦੇ ਕਰੀਬ ਹਾਸਪਿਟਲ ਆਏ ਤਾਂ ਅੱਗੋਂ ਕੋਈ ਵੀ ਅਰੇਂਜਮੈਂਟ ਨਹੀਂ ਸੀ, ਚਾਰ ਘੰਟੇ ਦੇ ਕਰੀਬ ਤੋਂ ਲੰਘਣ ਤੋਂ ਬਾਅਦ ਵੀ ਕੋਈ ਡਾਕਟਰ ਉਨ੍ਹਾਂ ਨੂੰ ਕੋਈ ਰਾਹ ਨਹੀਂ ਸੀ ਦੇ ਰਿਹਾ ਮੀਡੀਆ ਦੇ ਪਹੁੰਚਣ ਤੋਂ ਬਾਅਦ ਸਿਵਲ ਹਸਪਤਲ ਹਰਕਤ ਵਿੱਚ ਆਇਆ ਤਾਂ ਅੰਗਹੀਣ ਵਾਸੀਆਂ ਦੀ ਸੁਣਵਾਈ ਨਹੀਂ ਕੀਤੀ ਗਈ , ਮੀਡੀਆ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਦੇ ਵਿਚ ਰੋਸ ਪਾਇਆ ਜਾ ਰਿਹਾ ਹੈ , ਕਿ ਹਸਪਤਾਲ ਵੱਲੋਂ ਸਾਨੂੰ ਗੁੰਮਰਾਹ ਕੀਤਾ ਗਿਆ । ਜੇਕਰ ਸਾਡਾ ਹਾਲ ਨਹੀਂ ਹੁੰਦਾ ਤੇ ਇਹ ਇਸ ਖੇਤਰ ਨੂੰ ਹੋਰ ਤੇਜ਼ ਕੀਤੇ ਜਾਣਗੇ ਤੇ ਜ਼ਿੰਦਾਬਾਦ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ, ਇਸ ਤੋਂ ਬਾਅਦ ਡਾ. ਗਗਨ ਨਾਲ ਮੀਡੀਆ ਨੇ ਜਦੋਂ ਗੱਲਬਾਤ ਕੀਤੀ  ਤਾਂ ਦੱਸਿਆ ਕਿ ਜਿੰਨੇ ਵੀ ਅਪਾਹਿਜ ਆਏ ਹਨ ਸਭ ਦੀ ਗੱਲਬਾਤ ਸੁਣੀ ਜਾਏਗੀ ਜਲਦੀ ਅਣਅਧਿਕਾਰਤ  ਕਾਰਡ ਬਣਾਏ ਜਾਣਗੇ ।

Leave a Reply

Your email address will not be published. Required fields are marked *