January 16, 2022

Aone Punjabi

Nidar, Nipakh, Nawi Soch

ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਇਕ ਵੀਡੀਓ ਨੂੰ ਲੈ ਕੇ ਪਟਿਆਲਾ ਦੇ ਕੋਤਵਾਲੀ ਥਾਣਾ ਵਿਚ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਵੀਡੀਓ ਦੇ ਵਿਚ ਤਿੰਨ ਵਿਅਕਤੀਆਂ ਦੇ ਵੱਲੋਂ ਪਿਸਟਲ ਨਾਲ ਫਾਇਰ ਕੀਤੇ ਜਾ ਰਹੇ ਹਨ

-ਇਹ ਸਾਰੇ ਮਾਮਲੇ ਦੀ ਜਾਣਕਾਰੀ ਦੇਂਦੇ ਹੋਏ ਕੋਤਵਾਲੀ ਥਾਣਾ ਦੇ ਮੁਖੀ ਇੰਦਰਪਾਲ ਸਿੰਘ ਚੌਹਾਨ ਨੇ ਆਖਿਆ ਕਿ ਇਕ ਵੀਡੀਓ ਸੋਸ਼ਲ ਮੀਡਿਆ ਤੇ ਬੜੀ ਹਿ ਤੇਜੀ ਨਾਲ ਵਾਈਰਲ ਹੋ ਰਹੀ ਸੀ ਜਿਸ ਵੀਡੀਓ ਵਿਚ 3 ਵਿਅਕਤੀਆਂ ਵਲੋਂ ਇੱਕ ਪਿਸਟਲ ਨਾਲ ਹਵਾਈ ਫਾਇਰ ਕੀਤੇ ਜਾ ਰਹੇ ਸੀ ਜਿਸਦੇ ਚਲਦੇ ਲੁਧਿਆਣਾ ਦੇ ਇੱਕ ਲਲਿਤ ਕੁਮਾਰ ਨੂੰ ਜਦੋਂ ਪੁਲਸ ਨੇ ਗ੍ਰਿਫਤਾਰ ਕੀਤਾ ਤਾਂ ਉਸ ਨੇ ਦੱਸਿਆ ਕਿ ਇਹ ਵੀਡੀਓ ਮਹਿੰਦਰਾ ਕਾਲਜ ਦੇ ਨਜ਼ਦੀਕ 1 ਜਨਮ ਦਿਨ ਦੀ ਪਾਰਟੀ ਤੇ ਬਣਾਈ ਗਈ ਸੀ ਜਿਸ ਦੇ ਵਿਚ ਇਕ ਕੁੱਕੂ ਨਾਮ ਦਾ ਵਿਅਕਤੀ ਪਟਿਆਲਾ ਦਾ ਰਹਿਣ ਵਾਲਾ ਹੈ ਜਿਸ ਦੇ ਚੱਲਦੇ ਪੁਲਸ ਵੱਲੋਂ ਕੋਤਵਾਲੀ ਥਾਣਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਫਿਲਹਾਲ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ

Leave a Reply

Your email address will not be published. Required fields are marked *