September 29, 2022

Aone Punjabi

Nidar, Nipakh, Nawi Soch

ਅਮਿਤਾਬ ਬੱਚਨ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਮਨਜੀਤ ਸਿੰਘ ਜੀ ਕੇ ਸ਼ਿਕਾਇਤ ਪਰਤ ਦੇਣ ਪਹੁੰਚੇ

1 min read>
ਬਾਲੀਵੁੱਡ ਦੇ ਸੁਪਰ ਸਟਾਰ ਅਮਿਤਾਬ ਬੱਚਨ ਵਲੌ ਪਿਛਲੇ ਦਿਨੀ ਦਿਲੀ ਗੁਰੂਦੁਆਰਾ ਰਕਾਬ ਗੰਜ ਦੇ ਕੌਵਿਡ ਸੈਂਟਰ ਲਈ ਦੋ ਕਰੋੜ ਅਤੇ ਗੁਰੂਦੁਆਰਾ ਬੰਗਲਾ ਸਾਹਿਬ ਵਿਖੇ ਡਾਇਗਨੋਸਟਿਕ ਸੈਂਟਰ ਲਈ 10 ਕਰੋੜ ਰੁਪਏ ਦਿਲੀ ਕਮੇਟੀ ਨੂੰ ਦੇਣ ਸੰਬਧੀ ਅਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦਫਤਰ ਵਿਖੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਮਨਪ੍ਰੀਤ ਕੌਰ ਬਖਸ਼ੀ ਇਸਤਰੀ ਵਿੰਗ ਪ੍ਰਧਾਨ ਅਤੇ ਮੈਬਰਾਂ ਨਾਲ ਮੰਗ ਪਤਰ ਦੇਣ ਪਹੁੰਚੇ ਜਿਥੇ ਉਹਨਾ ਮੰਗਦ ਕੀਤੀ ਹੈ ਕਿ ਸਿਖ ਕੌਮ ਦੇ ਕਾਤਿਲਾ ਦੀ ਹਿਮਾਇਤ ਕਰਨ ਵਾਲੇ ਅਮਿਤਾਬ ਬਚਨ ਪਾਸੋਂ ਦਿਲੀ ਕਮੇਟੀ ਵਲੌ ਪੈਸੇ ਲੈਣਾ ਕਿਣਾ ਕੁ ਜਾਇਜ ਹੈ।
 
 ਇਸ ਸੰਬਧੀ ਗਲਬਾਤ ਕਰਦਿਆਂ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਦਸਿਆ ਕਿ ਮਨਜੀਤ ਸਿੰਘ ਸਿਰਸਾ ਵਲੌ ਬਾਲੀਵੁੱਡ ਦੇ ਅਦਾਕਾਰ ਅਮਿਤਾਬ ਬਚਨ ਵਲੌ ਦਿਲੀ ਕਮੇਟੀ ਨੂੰ ਅਸਿੱਧੇ ਤੌਰ ਤੇ 12 ਕਰੋੜ ਰੁਪਏ ਦਿਤੇ ਜਿਸ ਦਾ ਬਾਦ ਵਿਚ ਅਮਿਤਾਬ ਵਲੌ ਖੁਲਾਸਾ ਕੀਤਾ ਗਿਆ।ਅਤੇ ਮਨਜੀਤ ਸਿੰਘ ਸਿਰਸਾ ਵਲੌ ਅਮਿਤਾਬ ਬੱਚਨ ਨੂੰ ਸਦੀ ਦੇ ਨਾਇਕ ਦਸਣਾ ਅਤੇ ਸਿਖਾ ਦੇ ਕਤਲੇਆਮ ਦੇ ਦੋਸ਼ੀਆਂ ਦੇ ਹਿਮਾਇਤੀ ਕੌਲੌ ਪੈਸੇ ਲੈਣੇ ਕਿੰਨਾ ਕੁ ਜਾਇਜ ਹੈ ਇਸ ਸੰਬਧੀ ਅਜ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦਫਤਰ ਵਿਖੇ ਇਕ ਮੰਗ ਪਤਰ ਦਿਤਾ ਗਿਆ ਹੈ ਕਿ ਜਿਸ ਵਿਚ ਇਹ ਮੰਗ ਕੀਤੀ ਹੈ ਉਹ ਦਿਲੀ ਕਮੇਟੀ ਕੌਲੌ ਅਮਿਤਾਬ ਬੱਚਨ ਦੇ ਪੈਸੇ ਵਾਪਿਸ ਦਿਵਾਏ ਜਾਣ ਅਜਿਹੇ ਲੌਕਾ ਦੇ ਪੈਸੇ ਕੌਮ ਦੇ ਭਲੇ ਲਈ ਨਹੀਂ ਵਰਤਣੇ ਚਾਹੀਦੇ ਜੌ ਸਿਖ ਕੋਮ ਦੇ ਕਾਤਲ ਦੇ ਹਿਮਾਇਤੀ ਹੋਣ।

Leave a Reply

Your email address will not be published. Required fields are marked *