ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲੀਸ ਨੇ ਪਿਓ-ਪੁੱਤ ਨੂੰ ਕੀਤਾ ਗ੍ਰਿਫ਼ਤਾਰ
1 min read

ਪ੍ਰੈੱਸ ਕਾਨਫਰੰਸ ਦੇ ਦੌਰਾਨ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਰੰਜੂ ਦੇਵੀ ਦਾ ਆਰੋਪੀ ਦਿਲੀਪ ਕੁਮਾਰ ਦੇ ਨਾਜਾਇਜ਼ ਸੰਬੰਧ ਸਨ ਤੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਨ੍ਹਾਂ ਵਿੱਚ ਕੋਈ ਬਹਿਸ ਹੋਈ ਸੀ ਜਿਸ ਤੋਂ ਬਾਅਦ ਆਰੋਪੀ ਦਿਲੀਪ ਕੁਮਾਰ ਨੇ ਆਪਣੇ ਪੁੱਤਰ ਦੀਪਕ ਕੁਮਾਰ ਦੀ ਮੱਦਦ ਦੇ ਨਾਲ ਤੇਜ਼ਧਾਰ ਹਥਿਆਰਾਂ ਨਾਲ ਮਹਿਲਾ ਦੀ ਹੱਤਿਆ ਦਿੱਤੀ ਤੇ ਲਾਸ਼ ਨੂੰ ਚਾਰ ਪੰਜ ਬੋਰੀਆਂ ਵਿੱਚ ਪੈਕ ਕਰਕੇ ਇਕ ਪਲਾਟ ਵਿੱਚ ਸੁੱਟ ਦਿੱਤੇ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਆਰੋਪੀਆਂ ਨੇ ਆਪਣਾ ਜੁਰਮ ਕਬੂਲ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।