September 21, 2021

Aone Punjabi

Nidar, Nipakh, Nawi Soch

ਅੱਜ ਆਪਣੀ ਮੰਗਾਂ ਸਬੰਧੀ ਬਿਜਲੀ ਬੋਰਡ ਹੈਡ ਔਫ਼ਿਸ ਪਟਿਆਲਾ ਦੇ ਬਾਹਰ ਪੀ.ਐਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ ਦੇ ਮੁਲਾਜ਼ਮਾਂ ਨੇ ਦਿੱਤਾ ਧਰਨਾ

1 min read
ਅੱਜ ਆਪਣੀ ਮੰਗਾਂ ਸਬੰਧੀ ਬਿਜਲੀ ਬੋਰਡ ਹੈਡ ਔਫ਼ਿਸ ਪਟਿਆਲਾ ਦੇ ਬਾਹਰ ਪੀ.ਐਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ ਦੇ ਮੁਲਾਜ਼ਮਾਂ ਨੇ ਦਿੱਤਾ ਧਰਨਾ ਇਸ ਮੌਕੇ ਤੇ ਉਨਾਂ ਨੇ ਐਲਾਨ ਕੀਤਾ ਕਿ ਜੇਕਰ ਜਲਦੀ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਪੂਰੇ ਪੰਜਾਬ ਭਰ ਦੇ ਵਿਚ CMD ਪਾਵਰਕੌਮ ਅਤੇ CMD ਟ੍ਰਾਂਸਕੋ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ    ANCHOR–ਇਸ ਮੌਕੇ ਤੇ ਅੱਜ ਮੁਲਾਜ਼ਮਾਂ ਦੀ ਤਰਫ ਤੋਂ ਆਪਣੀ ਮੰਗਾਂ ਸਬੰਧੀ ਬਿਜਲੀ ਬੋਰਡ ਹੈਡ ਔਫ਼ਿਸ ਪਟਿਆਲਾ ਦੇ ਬਾਹਰ ਸ਼ਾਂਤ-ਮਈ ਢੰਗ ਦੇ ਨਾਲ ਧਰਨਾ ਦਿੱਤਾ ਗਿਆ ਜਿੱਥੇ ਕਿ ਉਨ੍ਹਾਂ ਵਲੋਂ ਵੱਡੇ-ਵੱਡੇ ਐਲਾਨ ਕੀਤੇ ਗਏ ਕਿ 29 ਤਰੀਕ ਤੋਂ ਪਹਿਲਾਂ ਜੇਕਰ ਪ੍ਰਸ਼ਾਸ਼ਨ ਨੇ ਸਾਡੇ ਨਾਲ ਮੀਟਿੰਗ ਨਾ ਕੀਤੀ ਤਾ 29 ਤਰੀਕ ਨੂੰ ਯੂ.ਟੀ ਮੁਲਾਜਮ ਅਤੇ ਪੈਨਸ਼ਨਰ ਮੁਲਾਜ਼ਮਾਂ ਦੇ ਨਾਲ ਅਸੀਂ ਮੋਤੀ ਮਹਿਲ ਦਾ ਘਿਰਾਓ ਕਰਾਂਗੇ ਅਤੇ ਜੇਕਰ ਫਿਰ ਵੀ ਸਾਡੀ ਮੰਗਾਂ ਦਾ ਕੋਈ ਹੱਲ ਨਾ ਹੋਇਆ ਤਾਂ ਪੂਰੇ ਪੰਜਾਬ ਭਰ ਦੇ ਵਿਚ ਬਿਜਲੀ ਬੋਰਡ ਦੇ CMD ਪਾਵਰਕਾਮ ਅਤੇ CMD ਟ੍ਰਾਂਸਕੋ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ ਤੇ ਇਨ੍ਹਾਂ ਨੂੰ ਆਪਣੇ ਸ਼ਹਿਰਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ   ਬਿਜਲੀ ਬੋਰਡ ਅੱਗੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੀਆਂ ਮੰਗਾ  1–ਪੇ ਬੈਡ  2–23 ਸਾਲਾਂ ਐਡਵਾਸ ਇਕਰੀਮੈਂਟ  3–ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ 4–4,000 ਥਰਮਲਾਂ ਦੀਆਂ ਮੁਲਾਜ਼ਮਾਂ ਵਾਲੀਆਂ ਪੋਸਟਾਂ ਖਤਮ ਕੀਤੀਆਂ ਗਈਆਂ ਲਾਗੂ ਕੀਤੀਆਂ ਜਾਣ 5-ਮੁਬਾਇਲ ਭਤਾ ਕੱਟਿਆ ਗਿਆ ਲਾਗੂ ਕੀਤਾ ਜਾਵੇ   ਐਲਾਨ–29 ਤਾਰੀਕ ਨੂੰ ਪੰਜਾਬ ਭਰ ਦੇ ਪੀ.ਐਸ.ਈ.ਬੀ ਇੰਪਲਾਈਜ਼ ਅਤੇ ਯੂ.ਟੀ ਮੁਲਾਜਮ ਤੇ ਪੈਨਸ਼ਨਰ ਮੁਲਾਜ਼ਮ ਮੋਤੀ ਮਹਿਲ ਦਾ ਘਿਰਾਓ ਕਰਨਗੇ  

Leave a Reply

Your email address will not be published. Required fields are marked *