October 26, 2021

Aone Punjabi

Nidar, Nipakh, Nawi Soch

ਅੱਜ ਲੋਕ ਇਨਸਾਫ ਪਾਰਟੀ ਦੇ ਜਨਰਲ ਸਕੱਤਰ ਰਣਧੀਰ ਸਿੰਘ ਸਿਵੀਆ ਵੱਲੋਂ ਲੁਧਿਆਣਾ ਸਬਜ਼ੀ ਮੰਡੀ ਮਾਰਕੀਟ ਕਮੇਟੀ ਦੇ ਚੇਅਰਮੈਨ ਦਰਸ਼ਨ ਲਾਲ ਤੇ ਲਗਾਏ ਗਏ ਗੰਭੀਰ ਆਰੋਪ

1 min read
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਵੀਆ ਨੇ ਦੱਸਿਆ ਕਿ ਹੋਲਸੇਲ ਸਬਜ਼ੀ ਮੰਡੀ ਦੀਆਂ ਸਡ਼ਕਾਂ ਅਤੇ ਆੜ੍ਹਤੀਆਂ ਵਾਸਤੇ ਬਣੇ ਟਮਾਟਰ ਫੜ ਉੱਪਰ ਲੱਗੀਆਂ ਹਜ਼ਾਰਾਂ ਫੜੀਆਂ ਕਿਸ ਹੁਕਮ ਦੇ ਤਹਿਤ ਲੱਗੀਆਂ ਹਨ ਅਤੇ ਕੋਰੋਨਾ ਕਾਲ ਦੇ ਵਿਚ ਇਹ ਫੜੀ ਮੇਲਾ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਲੱਗਦਾ ਹੈ ਉਹ ਕੋਰੋਨਾ ਨਿਯਮਾਂ ਦੀ ਉਲੰਘਣਾ ਨਹੀਂ ਕਰ ਰਿਹਾ ਅਤੇ ਜੋ ਫੜੀਆਂ ਸਰਕਾਰ ਵੱਲੋਂ ਮਨਜੂਰਸ਼ੁਦਾ ਹਨ ਉਹ ਕਿਉਂ ਬੰਦ ਕੀਤੀਆਂ ਗਈਆਂ ਜੇਕਰ ਜਲਦ ਹੀ ਇਨ੍ਹਾਂ ਸਵਾਲਾਂ ਦਾ ਜਵਾਬ ਸਾਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਲੋਂ ਨਾ ਮਿਲਿਆ ਤਾਂ ਅਸੀਂ ਲੰਮੇ ਸਮੇਂ ਲਈ ਧਰਨੇ ਪ੍ਰਦਰਸ਼ਨ ਤੇ ਵੀ ਬੈਠਾਂਗੇ ਉਥੇ ਦੂਸਰੇ ਪਾਸੇ ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਉੱਤੇ ਲੱਗੇ ਆਰੋਪਾਂ ਨੂੰ ਸਿਰੇ ਤੋਂ ਨਕਾਰਿਆ ਕਿਹਾ ਜਲਦ ਹੀ ਇਨ੍ਹਾਂ ਵਿਅਕਤੀਆਂ ਦੇ ਉੱਪਰ ਮਾਣਹਾਨੀ ਦਾ ਪਰਚਾ ਦਰਜ ਕਰਵਾਇਆ ਜਾਵੇਗਾ

Leave a Reply

Your email address will not be published. Required fields are marked *