December 8, 2022

Aone Punjabi

Nidar, Nipakh, Nawi Soch

ਆਮ ਆਦਮੀ ਪਾਰਟੀ ਨੂੰ ਦਿਲੋਂ ਪਿਆਰ ਕਰਨ ਵਾਲਾ ਪੋਪਟ ਭਾਈ ਪਿਛਲੇ ਮਹੀਨੇ 4 ਜੁਲਾਈ ਤੋਂ ਆਪਣੇ ਪਿੰਡ ਰੋਤਕ

1 min read



>
ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋ ਹੁੰਦਾ ਹੋਇਆ  ਲੋਕਾਂ ਨੂੰ ਪਾਰਟੀ ਪ੍ਰਤੀ ਜਾਗਰੂਕ ਕਰ ਰਿਹਾ ਹੈ । ਅੱਜ ਇਸ ਵੀਰ ਦਾ  ਹਲਕਾ ਹੁਸ਼ਿਆਰਪੁਰ ਦੇ ਪਿੰਡ  ਨੰਗਲ ਸ਼ਹੀਦਾ ਟੌਲ ਪਲਾਜ਼ੇ ਉੱਤੇ ਆਮ ਆਦਮੀ ਪਾਰਟੀ ਦੇ ਉੱਘੇ ਨੇਤਾ ਸੰਦੀਪ ਸੈਣੀ , ਰਮਨ ਕੁਮਾਰ ਚੱਬੇਵਾਲ ਅਤੇ ਸਰਕਲ ਪ੍ਰਧਾਨ ਸਮੇਤ ਪਾਰਟੀ ਵਰਕਰਾਂ ਨੇ ਨਿੱਘਾ ਸਵਾਗਤ ਕੀਤਾ ਅਤੇ ਹੌਸਲਾ ਅਫ਼ਜ਼ਾਈ ਵੀ ਕੀਤੀ। ਇਸ ਮੌਕੇ ਪੋਪਟ ਭਾਈ ਨੇ ਆਪਣੇ ਅਨੁਭਵ ਦੱਸਦੇ ਹੋਏ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਰੂਰ ਬਣੇਗੀ ਕਿਉਂਕਿ ਲੋਕ ਬਦਲਾਅ ਚਾਹੁੰਦੇ ਹਨ ਅਤੇ ਦਿੱਲੀ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਪੰਜਾਬ ਦੇ  ਲੋਕਾਂ ਦਾ ਰੁਝਾਨ ਪਾਰਟੀ ਪ੍ਰਤੀ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਸੰਦੀਪ ਸੈਣੀ ਨੇ ਪੋਪਟ ਭਾਈ ਦਾ ਸ਼ਾਲ ਪਾ ਕੇ ਸਵਾਗਤ ਕੀਤਾ ਅਤੇ ਰਾਤ ਦੇ ਠਹਿਰਾਅ ਲਈ ਵੀ ਇੰਤਜ਼ਾਮ ਕੀਤਾ । ਸੰਦੀਪ ਸੈਣੀ ਨੇ ਕਿਹਾ ਕਿ ਆਉਣ ਵਾਲੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਨ ਦੇ ਨਾਲ ਪੰਜਾਬ ਦੀ ਨੁਹਾਰ ਬਦਲੇਗੀ । ਦਿੱਲੀ ਵਰਗੀਆਂ ਸਹੂਲਤਾਂ ਪੰਜਾਬ ਨੂੰ ਮਿਲਣਗੀਆਂ ਅਤੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਵੇਗੀ।  ਇਸ ਮੌਕੇ ਤੇ ਸਰਦਾਰ ਭੁਪਿੰਦਰ ਸਿੰਘ ਇੰਦਰਜੀਤ ਸਿੰਘ ਨੰਗਲ ਰਾਕੇਸ਼ ਕੁਮਾਰ ਆਦਿ ਵੀ ਮੌਜੂਦ ਸਨ ।

Leave a Reply

Your email address will not be published. Required fields are marked *