October 28, 2021

Aone Punjabi

Nidar, Nipakh, Nawi Soch

ਐਨ. ਐੱਚ. ਐੱਮ. ਦੇ ਸਮੂਹ ਮੁਲਾਜ਼ਮਾਂ ਵੱਲੋਂ ਹੜਤਾਲ

1 min read

ਐਨ. ਐੱਚ. ਐੱਮ. ਦੇ ਸਮੂਹ ਮੁਲਾਜ਼ਮਾਂ ਵੱਲੋਂ ਹੜਤਾਲ
ਸਿਵਲ ਹਸਪਤਾਲ ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐਨ. ਐੱਚ. ਐੱਮ. ਦੇ
ਸਮੂਹ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ। ਜਿਸ ਨਾਲ ਸਿਵਲ ਹਸਪਤਾਲ ਅਤੇ ਗਿੱਦੜਬਾਹਾ
ਸ਼ਹਿਰ ਵਿਚ ਚੱਲ ਰਹੇ ਸਮੂਹ ਕੋਵਿਡ ਦੇ ਕੰਮਕਾਜ ਪ੍ਰਭਾਵਿਤ ਰਹੇ। ਜਿਸ ਤਰਾਂ ਸੈਂਪਲਿੰਗ,
ਵੈਕਸੀਨੇਸ਼ਨ, ਹੋਮ ਆਈਸੋਲੇਸ਼ਨ ਆਦਿ ਕਮਾਂ ਤੇ ਅਸਰ ਪਿਆ। ਇਸ ਸਬੰਧੀ ਜਾਣਕਾਰੀ ਦਿੰਦੇ
ਹੋਏ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਅੱਜ ਸਮੂਹ ਐਨ. ਐਚ. ਐਮ. ਮੁਲਾਜਮਾਂ ਨੇ
ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਧਰਨਾ ਇਸ ਲਈ ਦਿੱਤਾ ਹੈ ਕਿਉਂ ਕੀ ਸਰਕਾਰ ਪਿਛਲੇ 15
ਸਾਲਾਂ ਤੋਂ ਸਰਕਾਰ ਸਾਨੂੰ ਕੰਟਰੈਕਟ ਤੇ ਰੱਖ ਕੇ ਹੀ ਬਹੁਤ ਘੱਟ ਤਨਖ਼ਾਹ ਵਿਚ ਕੰਮ ਲੈ
ਰਹੀ ਹੈ। ਜਿਸ ਕਾਰਨ ਸਾਡਾ ਘਰ ਖਰਚ ਵੀ ਨਹੀਂ ਨਿਕਲ ਰਿਹਾ ਹੈ। ਉਨਾਂ ਨੇ ਕਿਹਾ ਕਿ ਇਸ
ਧਰਨੇ ਜਾਂ ਹੜਤਾਲ ਦਾ ਮੰਤਵ ਕੋਰੋਨਾ ਦੇ ਕੰਮਾਂ ਨੂੰ ਪ੍ਰਭਾਵਿਤ ਕਰਨਾ ਨਹੀਂ ਸਗੋਂ
ਸਰਕਾਰ ਤਕ ਆਪਣੀ ਗੱਲ ਰੱਖਣਾ ਹੈ। ਉਨਾਂ ਨੇ ਕਿਹਾ ਕਿ ਅਸੀਂ ਵੀ ਸਰਕਾਰ ਦੀ ਇਸ ਕੋਰੋਨਾ
ਵਿਰੁੱਧ ਵਿੱਡੀ ਮੁਹਿੰਮ ਦੇ ਸ਼ੁਰੂ ਤੋਂ ਹੀ ਹਿਸਾ ਲੈ ਰਹੇ ਹਾਂ। ਉਨਾਂ ਨੇ ਕਿਹਾ ਕਿ ਪਰ
ਸਰਕਾਰ ਵੱਲੋਂ ਫਿਰ ਵੀ ਸਾਨੂੰ ਰੈਗੂਲਰ ਜਾ ਪੇ ਸਕੇਲ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ
ਅਸੀਂ ਰੈਗੂਲਰ ਮੁਲਾਜ਼ਮਾਂ ਵਾਂਗ ਹੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਾਂ। ਉਨਾਂ ਨੇ ਕਿਹਾ
ਕਿ ਪਿਛਲੇ 15 ਸਾਲਾਂ ਤੋਂ ਸਰਕਾਰ ਇਸ ਕੰਮ ਵਿਚ ਟਾਲ ਮਟੋਲ ਕਰ ਰਹੀ ਹੈ। ਇਸ ਮੌਕੇ
ਜਸਵੀਰ ਕੌਰ, ਕਰਮਪਾਲ ਕੌਰ, ਸੁਖਜੀਤ ਕੌਰ, ਕੁਲਦੀਪ ਕੌਰ, ਸੁਖਮੰਦਰ ਕੌਰ, ਵੀਰਪਾਲ
ਕੌਰ, ਸਿਮਰਜੀਤ ਕੌਰ, ਆਸ਼ਾ ਰਾਣੀ,  ਨੈਨਸੀ ਮੋਂਗਾ, ਧਲਵਿੰਦਰ ਸਿੰਘ ਅਤੇ ਬਲਜੀਤ ਸਿੰਘ
ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *