ਕਲਾਕਾਰਾਂ ਦੇ ਹੱਕ ਵਿੱਚ ਟੀਟੂ ਬਾਣੀਆ ਨੇ ਡੀ ਸੀ ਦਫਤਰ ਦੇ ਬਾਹਰ ਲਗਾਇਆ ਧਰਨਾ।
1 min read
ਉਨ੍ਹਾਂ ਨੇ ਕਿਹਾ ਕਿ ਅੱਜ ਟੀਟੂ ਬਾਣੀਆ ਕਾਲਾਕਾਰਾਂ ਦੇ ਹੱਕ ਵਿੱਚ ਡੀਸੀ ਦੇ ਦਰਬਾਰ ਪਹੁੰਚਿਆ ਹਾਂ ਅਤੇ ਉਹ ਮੰਗ ਕਰਦੇ ਹਨ ਕਿ ਸਰਕਾਰ ਅਤੇ ਪ੍ਰਸ਼ਾਸਨ ਇਨ੍ਹਾਂ ਕਲਾਕਾਰਾਂ ਬਾਰੇ ਵੀ ਕੁਝ ਸੋਚੇ ਕਿਉਂਕਿ ਪਿਛਲੇ ਕਰੀਬ ਡੇਢ ਸਾਲ ਦਾ ਸਮਾਂ ਹੋ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਵਿਆਹ ਸ਼ਾਦੀ ਵੱਡੇ ਪੈਮਾਨੇ ਤੇ ਨਹੀਂ ਹੋ ਪਾ ਰਹੇ ਹਨ ਜਿਸ ਕਾਰਨ ਕਲਾਕਾਰਾਂ ਦਾ ਕੰਮ ਬਿਲਕੁਲ ਹੀ ਠੱਪ ਹੋ ਗਿਆ ਹੈ ਅਤੇ ਉਹ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਵਿੱਚ ਵੀ ਅਸਮਰੱਥ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਹੋਰ ਦੂਜੇ ਕੰਮਕਾਜ ਲਈ ਵੀ ਸਮਾਂ ਵਧਾਇਆ ਗਿਆ ਹੈ ਪਰ ਇਨ੍ਹਾਂ ਕਲਾਕਾਰਾਂ ਬਾਰੇ ਸਰਕਾਰ ਨੇ ਅਜੇ ਵੀ ਕੁਝ ਨਹੀਂ ਸੋਚਿਆ ਇਸ ਕਾਰਨ ਉਹ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਗਾਉਣਾ ਆਏ ਹਨ ਤਾਂ ਜੋ ਇਨ੍ਹਾਂ ਕਲਾਕਾਰਾਂ ਲਈ ਕੁਝ ਕੀਤਾ ਜਾ ਸਕੇ।