ਕੋਰੋਨਾ ਵੈਕਸੀਨ ਪ੍ਰਤੀ ਫੈਲਾਈਆਂ ਜਾ ਰਹੀਆਂ ਅਫਵਾਵਾ ਤੋਂ ਸੁਚੇਤ ਰਹਿਣ ਦੀ ਲੋੜ-ਡਾਕਟਰ ਪ੍ਰਭਜੋਤ ਕੌੌਰ, ਪ੍ਰਧਾਨ ਅਸ਼ੋਕ ਕੁਮਾਰ
1 min read
ਡਾਕਟਰ ਪ੍ਰਭਜੋਤ ਕੌਰ ਕਿਹਾ ਕਿ ਸੀਨੀਅਰ ਮੈਡੀਕਲ ਅਫਸਰ ਡਾ ਭੁਪਿੰਦਰ ਸਿੰਘ ਦੀਆਂ ਹਦਾਇਤਾ ਤਹਿਤ ਪਿੰਡ ਬਲਾੜੀ ਕਲਾਂ ਵਿਚ 150 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਵੈਕਸੀਨ ਪ੍ਰਤੀ ਫੈਲਾਈਆਂ ਜਾ ਰਹੀਆਂ ਅਫਵਾਵਾ ਤੋਂ ਸੁਚੇਤ ਰਹਿਣ ਅਤੇ ਕੋਰੋਨਾ ਵੈਕਸੀਨ ਜਰੂਰ ਲਗਾਉਂਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਨ ਲਈ ਸਾਨੂੰ ਪੰਜਾਬ ਸਰਕਾਰ ਦੀਆਂ ਹਦਾਇਤਾ ਅਤੇ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਰੱਖਣੀਆਂ ਚਾਹੀ ਦੀਆਂ ਹਨ ਜਿਵੇ ਕਿ ਮਾਸਕ ਲਗਾਕੇ ਰੱਖਣਾ, ਹੱਥਾ ਨੂੰ ਬਾਰ ਬਾਰ ਧੋਣਾ ਅਤੇ ਇਕ ਦੁਜੇ ਤੋਂ ਦੂਰੀ ਰੱਖਣ ਦੀ ਲੋੜ ਹੈ।