ਚੰਡੀਗੜ੍ਹ ਦੀ ਝੀਲ ਬੜੀ ਮਸ਼ਹੂਰ ਹੈ ਪਰ ਅੱਜ ਪਟਿਆਲਾ ਸ਼ਹਿਰ ਦੀਆਂ ਸੜਕਾਂ ਤੇ ਖੜਾ ਪਾਣੀ ਚੰਡੀਗੜ੍ਹ ਦੀ ਝੀਲ ਨੂੰ ਮਾਤ ਦੇ ਰਹਾ
1 min read

ਚੰਡੀਗੜ੍ਹ ਦੀ ਝੀਲ ਬੜੀ ਮਸ਼ਹੂਰ ਹੈ ਪਰ ਅੱਜ ਪਟਿਆਲਾ ਸ਼ਹਿਰ ਦੀਆਂ ਸੜਕਾਂ ਤੇ ਖੜਾ ਪਾਣੀ ਚੰਡੀਗੜ੍ਹ ਦੀ ਝੀਲ ਨੂੰ ਮਾਤ ਦੇ ਰਹਾ ਹੈ ਚਾਂਦਨੀ ਚੌਂਕ ਤੋਂ ਅਨਾਰਦਾਨਾ ਚੌਂਕ ਵਿੱਚ ਖੜੇ ਪਾਣੀ ਨੇ ਨਗਰ ਨਿਗਮ ਪਟਿਆਲਾ ਦੀ ਖੋਲੀ ਪੋਲ ਪਟਿਆਲਾ ਸ਼ਹਿਰ ਦੇ ਵਿੱਚ ਵੱਖ ਵੱਖ ਥਾਵਾਂ ਤੇ ਖੜ੍ਹੇ ਮੀਂਹ ਦੇ ਪਾਣੀ ਵਿੱਚ ਛੋਟੇ-ਛੋਟੇ ਬੱਚੇ ਤੈਰਦੇ ਹੋਏ ਦਿਖਾਈ ਦਿੱਤੇ
ANCHOR–ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਸਰਕਲ ਰਾਘੋ ਮਾਜਰਾ ਦੇ ਪ੍ਰਧਾਨ ਅਕਾਸ਼ ਬੌਕਸਰ ਵੱਲੋਂ ਨਗਰ ਨਿਗਮ ਪਟਿਆਲਾ ਦੀ ਖੋਲੀ ਪੋਲ ਖੋਲੀ ਗਈ ਨਗਰ ਨਿਗਮ ਵੱਲੋਂ ਵੱਡੇ ਵੱਡੇ ਦਾਵਿਆ ਦੀ ਉਸ ਸਮੇ ਪੋਲ ਖੁਲ ਗਈ ਜਦੋ 15 ਮਿੰਟ ਦੀ ਬਾਰਿਸ਼ ਨੇ ਸਾਰੇ ਸ਼ਹਿਰ ਨੂੰ ਝੀਲ ਦਾ ਰੂਪ ਦੇ ਦਿੱਤਾ ਨਗਰ ਨਿਗਮ ਵੱਲੋਂ ਲੋਕਾਂ ਦੇ ਚੌਤਰੇ ਤੋੜਕੇ ਪਾਇਪਾ ਪਾਕੇ ਦਾਵਾ ਕੀਤਾ ਜਾ ਰਿਹਾ ਸੀ ਕਿ ਇਸ ਵਾਰ ਸ਼ਹਿਰ ਵਿੱਚ ਪਾਣੀ ਨਹੀ ਖੜੇਗਾ ਪਰ ਉੱਲਟਾ ਪਾਣੀ ਜ਼ਿਆਦਾ ਖੜਾ ਹੋ ਰਿਹਾ ਹੈ ਇਹ ਕਾਂਗਰਸ ਸਰਕਾਰ ਦੇ ਸਾਢੇ 4 ਸਾਲ ਦੇ ਕੰਮਾ ਦਾ ਰਿਜ਼ਲਟ ਹੈ ਕਿ ਲੋਕਾਂ ਨੂੰ ਬਾਰਿਸ਼ ਦੇ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਨਹੀ ਕਰ ਸਕੀ
VO1–ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਸਰਕਲ ਰਾਘੋ ਮਾਜਰਾ ਦੇ ਪ੍ਰਧਾਨ ਅਕਾਸ਼ ਬੌਕਸਰ ਨੇ ਆਖਿਆ ਕਿ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸੀ ਕਿ ਪਾ ਕੇ ਇਸ ਦਾ ਵਿਕਾਸ ਕੀਤਾ ਜਾਵੇਗਾ ਅਤੇ ਪਾਣੀ ਨੂੰ ਰੋਕਿਆ ਜਾਵੇਗਾ ਲੇਕਿਨ ਅੱਜ 15 ਮਿੰਟ ਦੇ ਪਏ ਮੀਂਹ ਨੇ ਸਰਕਾਰ ਦੇ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ ਵੱਖ-ਵੱਖ ਥਾਵਾਂ ਤੇ ਪਟਿਆਲਾ ਸ਼ਹਿਰ ਦੇ ਵਿਚ ਪਾਣੀ ਖੜ੍ਹਾ ਦਿਖਾਈ ਦਿੱਤਾ ਜਿਸ ਵਿੱਚ ਛੋਟੇ-ਛੋਟੇ ਬੱਚੇ ਤੈਰਦੇ ਹੋਏ ਦਿਖਾਈ ਦਿੱਤੇ ਅਤੇ ਕਈ ਵਾਹਨ ਇਸ ਵਿੱਚ ਖੜ੍ਹੇ ਅਤੇ ਕਈ ਲੋਕ ਇਸ ਵਿੱਚ ਫੱਸੇ ਦਿਖਾਈ ਦਿੱਤੇ ਇਸ ਦੇ ਨਾਲ ਸਾਫ ਜਾਹਿਰ ਹੁੰਦਾ ਹੈ ਕਿ ਪਟਿਆਲਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ