December 1, 2022

Aone Punjabi

Nidar, Nipakh, Nawi Soch

ਜਲਾਲਾਬਾਦ ਪੁਲਸ ਦੇ ਵੱਲੋਂ ਲੱਖਾਂ ਦੀ ਹੈਰੋਇਨ ਸਣੇ ਦੋ ਲੋਕ ਗ੍ਰਿਫ਼ਤਾਰ

1 min read
ਮੋਟਰਸਾਈਕਲ ਸਵਾਰ ਦੋ ਲੋਕਾਂ ਕੋਲੋਂ ਲਿਫਾਫੇ ਦੇ ਵਿਚੋਂ ਮਿਲੀ ਢਾਈ ਸੌ ਗ੍ਰਾਮ ਹੈਰੋਇਨ  


ਥਾਣਾ ਸਿਟੀ ਪੁਲਸ ਦੇ ਵੱਲੋਂ ਇਕ ਔਰਤ ਪ੍ਰਕਾਸ਼ ਕੌਰ ਅਤੇ ਇਕ ਲੜਕਾ ਅਜੇਸਤਿੰਦਰ ਸਿੰਘ ਨੂੰ ਲਿਆ ਗਿਆ ਹਿਰਾਸਤ ਵਿੱਚ  ਇਹ ਦੋਨੋਂ ਹੀ ਜਲਾਲਾਬਾਦ ਦੇ ਪਿੰਡ ਮਹਾਲਮ ਦੇ ਰਹਿਣ ਵਾਲੇ ਹਨ  


ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਜਲਾਲਾਬਾਦ ਦੇ ਡੀਐਸਪੀ ਪਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਇਕ ਮੋਟਰਸਾਈਕਲ ਨੂੰ ਰੋਕਿਆ ਗਿਆ ਜਿਸ ਤੇ ਦੋ ਲੋਕ ਸਵਾਰ ਸਨ ਤਲਾਸ਼ੀ ਲੈਣ ਤੇ ਇਨ੍ਹਾਂ ਦੇ ਪਾਸੋਂ ਢਾਈ ਸੌ ਗਰਾਮ ਹੈਰੋਇਨ ਬਰਾਮਦ ਹੋਈ ਹੈ  ਇਨ੍ਹਾਂ ਦੇ ਖਿਲਾਫ ਥਾਣਾ ਸਿਟੀ ਦੇ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਦੇ ਪਾਸੋਂ ਮਿਲੇ ਮੋਬਾਇਲ ਟੈਕਨੀਕਲ ਵਿਭਾਗ ਨੂੰ ਭੇਜ ਦਿੱਤੇ ਗਏ ਹਨ ਜਿਨ੍ਹਾਂ ਤੋਂ  ਪਤਾ ਚੱਲੇਗਾ ਕਿ ਇਹ ਕਿਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਸਨ  ਉਨ੍ਹਾਂ ਦੱਸਿਆ ਕਿ ਫੜੀ ਗਈ ਔਰਤ ਪ੍ਰਕਾਸ਼ ਕੌਰ ਤੇ ਪਹਿਲਾਂ ਵੀ ਮਾਮਲੇ ਦਰਜ ਹਨ ਅਤੇ ਕ੍ਰਿਮੀਨਲ ਮਾਈਂਡ ਦੀ ਔਰਤ ਹੈ    
ਫਿਲਹਾਲ ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਪੁੱਛਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ  

Leave a Reply

Your email address will not be published. Required fields are marked *