May 24, 2022

Aone Punjabi

Nidar, Nipakh, Nawi Soch

ਜਿਨ੍ਹਾਂ ਚਿਰ ਜ਼ਮੀਨਾਂ ਦਾ ਸਰਕਾਰ ਨੇ ਸਹੀ ਮੁੱਲ ਨਾ ਦਿੱਤਾ ਉਨ੍ਹਾਂ ਚਿਰ ਆਪਣੀਆ ਜਮੀਨਾ ਵਿਚੋ ਰੋੜ ਨਹੀਂ ਨਿਕਲਣ ਦਿਆਂਗੇ ਗੁਰਦਿਆਲ ਸਿੰਘ ਬੁੱਟਰ

1 min read
ਜੇਕਰ ਅੱਜ ਵੀ ਸਾਨੂੰ ਭਰੋਸਾ ਨਾ ਦਿਵਾਇਆ ਗਿਆ ਤਾਂ ਅਣਮਿੱਥੇ ਸਮੇਂ ਲਈ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਕਰਾਂਗੇ ਰੋਡ ਜਾਮ  ।
 
ਪੈਸਾ ਕੇਂਦਰ ਸਰਕਾਰ ਨੇ ਦੇਣਾ ਤੇ ਪੰਜਾਬ ਸਰਕਾਰ ਨੇ ਰੇਟ ਬਣਾ ਕੇ ਕੇਂਦਰ ਨੂੰ ਭੇਜਨਾ ਹੈ ਪਰ ਪੰਜਾਬ ਸਰਕਾਰ ਵੱਲੋਂ ਇਕ ਕਿਲੇ ਦਾ ਮੁੱਲ 10 ਲੱਖ ਰੁਪਏ ਪਾ ਕੇ  ਸਿਰਫ਼ ਤੇ ਸਿਰਫ਼ ਕਿਸਾਨਾਂ ਨਾਲ ਕੀਤਾ ਜਾ ਰਿਹਾ ਹੈ ਮਜ਼ਾਕ  : ਕਿਸਾਨ ।
 
ਐਂਕਰ ਲਿੰਕ—-ਦਿੱਲੀ ਤੋਂ ਕਟੜਾ 754ਕੌਮੀ ਸ਼ਾਹ ਮਾਰਗ ਦੇ ਨਿਰਮਾਣ ਤੋਂ ਪਹਿਲਾਂ ਹੀ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਜਿਤਾਇਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਉਨ੍ਹਾਂ ਦੇ ਜ਼ਮੀਨਾਂ ਦੇ ਮੁੱਲ ਬਹੁਤ ਘੱਟ ਦਿੱਤੇ ਜਾ ਰਹੇ ਹਨ ਜਿਸ ਦੇ ਰੋਸ ਵਜੋਂ ਕਿਸਾਨਾਂ ਅਤੇ ਰੋਡ ਸੰਘਰਸ਼ ਕਮੇਟੀ ਦੇ ਪੰਜਾਬ ਆਗੂਆਂ ਵੱਲੋਂ ਮੋਗਾ ਡੀਸੀ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕਰ ਧਰਨਾ ਲਾਇਆ ਗਿਆ  । ਇਸ ਮੋਕੇ ਕਿਸਾਨਾ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆ ਗਰਦਿਆਲ ਸਿੰਘ ਬੁੱਟਰ ਨੇ ਕਿਹਾ ਕਿ ਅੱਜ ਕੋਈ ਨਵਾਂ ਰੋੜ੍ਹ ਨਹੀਂ ਨਿਕਲਣ ਲੱਗਾ ਇਸ ਤੋਂ ਪਹਿਲਾਂ ਵੀ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਰੋੜ੍ਹ ਕੱਢੇ ਗਏ ਹਨ ਜਿਨ੍ਹਾਂ ਦਾ  ਸਰਕਾਰ ਨੇ ਪਰ ਏਕੜ ਕਰੋੜ ਕਰੋੜ ਰੁਪਏ ਤੱਕ ਰੇਟ ਦਿੱਤਾ ਸੀ ਪਰ ਸਾਡੀਆਂ ਜ਼ਮੀਨਾਂ ਵੀ ਉਨ੍ਹਾਂ ਜ਼ਮੀਨਾਂ ਦੇ ਮੁਕਾਬਲੇ ਵਧੀਆ ਹਨ ਸਾਨੂੰ ਫਿਰ10ਤੋਂ 20ਲੱਖ ਕਿਉਂ ਦਿੱਤਾ ਜਾ ਰਿਹਾ ਹੈ  ।ਇਸ ਮੌਕੇ ਤੇ ਗੁਰਦਿਆਲ ਸਿੰਘ ਨੇ ਕਿਹਾ ਕਿ ਜਿੱਥੇ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਮੂਹਰੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸਹੀ ਮੁੱਲ ਨਾ ਦਿੱਤੇ ਜਾਣ ਤੇ ਅੱਜ ਜ਼ਿਲ੍ਹਾ ਡਿਪਟੀ ਕਮਿਸ਼ਨਰ ਮੋਗਾ ਦੇ ਦਫਤਰ ਅੱਗੇ ਵੀ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ  ਜਿਸ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਕਿਸਾਨਾਂ ਨੇ ਆ ਕੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ  ।ਇਸ ਮੌਕੇ ਤੇ ਬਾਅਦ ਵਿੱਚ ਕਿਸਾਨਾਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ ਪੱਤਰ ਵੀ ਦਿੱਤਾ  ।
 
ਬਾਈਟ—ਗੁਰਦਿਆਲ ਸਿੰਘ ਬੁੱਟਰ 
 
ਵ/ਓ—- ਮੀਡੀਆ ਨੂੰ ਸੰਬੋਧਨ ਕਰਦਿਆ ਗੁਰਦਿਆਲ ਸਿੰਘ ਬੁੱਟਰ  ਨੇ ਕਿਹਾ ਕਿ ਪਿਛਲੇ ਸੱਤ ਮਹੀਨਿਆਂ ਤੋਂ ਇਸ ਸਬੰਧ ਵਿਚ ਸਬੰਧਤ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ  ਪਰ ਹਰ ਵਾਰ ਮੀਟਿੰਗ ਬੇਨਤੀਜਾ ਨਿਕਲੀਆਂ  । ਉਨ੍ਹਾਂ ਕਿਹਾ ਕਿ ਦਿੱਲੀ ਤੋਂ ਕਟੜਾ ਜੋ ਕੌਮੀ ਸ਼ਾਹ ਮਾਰਗ ਬਣਨ ਜਾ ਰਿਹਾ ਹੈ ਅਤੇ ਉਸ ਵਿੱਚ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਆ ਰਹੀਆਂ ਹਨ  ਉਨ੍ਹਾਂ ਦੇ ਰੇਟ ਬਹੁਤ ਘੱਟ ਦਿੱਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਪ੍ਰਤੀ ਕਿੱਲਾ 10 ਲੱਖ ਰੁਪਈਆ ਸਰਕਾਰ ਉਨ੍ਹਾਂ ਨੂੰ ਦੇ ਰਹੀ ਹੈ ਜੋ ਮਾਰਕੀਟ ਰੇਟ ਨਾਲੋਂ ਬਹੁਤ ਘੱਟ ਹੈ  । ਇਸ ਮੌਕੇ ਤੇ ਗੁਰਦਿਆਲ ਸਿੰਘ ਨੇ ਕਿਹਾ ਕਿ ਜਿੱਥੇ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਮੂਹਰੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਉੱਥੇ ਅਸੀਂ ਇਸ ਸੰਘਰਸ਼ ਨੂੰ ਫਿੱਕਾ ਨਹੀਂ ਪੈਣ ਦੇਵਾਂਗੇ ਉਨ੍ਹਾਂ ਚਿਰ ਅਸੀਂ ਆਪਣੀਆਂ ਜ਼ਮੀਨਾਂ ਵਿੱਚ ਸੜਕਾਂ ਨਹੀਂ ਬਣਨ ਦੇਵਾਂਗੇ ਜਿਨ੍ਹਾਂ ਚਿਰ ਜ਼ਮੀਨਾਂ ਦੇ ਵਾਜਬ ਮੁੱਲ ਨਹੀਂ ਮਿਲਦੇ  ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਕੰਗਾਲ ਕਰਨਾ ਚਾਹੁੰਦੀ ਹੈ ਪਰ ਕਿਸਾਨ ਕੰਗਾਲ ਨਹੀਂ ਹੋਣਗੇ  ।
==ਵੀ ਓੁ—ਇਸ ਮੋਕੇ ਧਰਨੇ ਵਿੱਚ ਵਿਸੇਸ ਤੋਰ ਤੇ ਪੁੱਜੇ ਪੰਜਾਬ ਕੋਆਡੀਨੇਟਰ ਹਰਮਨਵੀਰ ਸਿੰਘ ਡਿੱਕੀ ਨੇ ਕਿਹਾ ਕਿ ਇਨ੍ਹਾਂ ਜ਼ਮੀਨਾਂ ਦਾ ਪੈਸਾ ਸਾਰਾ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਣਾ ਹੈ ਪਰ ਪੰਜਾਬ ਸਰਕਾਰ ਜਾਣਬੁੱਝ ਕੇ ਕੇਂਦਰ ਸਰਕਾਰ ਨੂੰ ਜ਼ਮੀਨਾਂ ਦਾ ਰੇਟ ਕਾਫੀ ਘੱਟ ਦੱਸ ਰਹੀ ਹੈ ਜੋ ਕਿ ਸਾਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਹੈ । ਉਨ੍ਹਾਂ ਕਿਹਾ ਕਿ ਅੱਜ ਮੋਗਾ ਡੀ ਸੀ ਦਫਤਰ ਬਾਹਰ ਅਸੀਂ ਧਰਨਾ ਲਗਾਇਆ ਹੈ ਅਤੇ ਜੇਕਰ ਡੀਸੀ ਮੋਗਾ ਵੱਲੋਂ ਸਾਨੂੰ ਕਿਸੇ ਵੀ ਤਰ੍ਹਾਂ ਦਾ ਭਰੋਸਾ ਨਾ ਦਿੱਤਾ ਗਿਆ ਤਾਂ ਆਉਣ

Leave a Reply

Your email address will not be published. Required fields are marked *