November 30, 2021

Aone Punjabi

Nidar, Nipakh, Nawi Soch

ਜੇਜੀ ਪਰਿਵਾਰ ਨੇ ਕੀਤਾ ਹਸਪਤਾਲ ਨੂੰ ਲੋੜੀਂਦਾ ਸਾਮਾਨ ਭੇਟ

1 min read
ਜਸਮੇਰ ਸਿੰਘ ਜੇਜੀ ਦੀ ਧਰਮਪਤਨੀ ਸ਼ਵਿੰਦਰਪਾਲ ਕੌਰ ਜੇਜੀ ਦੀ ਯਾਦ ‘ਚ ਜਸਮੇਰ ਸਿੰਘ ਜੇਜੀ ਕਾਲਜ ਦੇ ਚੇਅਰਮੈਨ ਇੰਦਰਜੀਤ ਸਿੰਘ ਜੇਜੀ ਦੇ  ਪਰਿਵਾਰ ਵਲੋਂ ਸਰਕਾਰੀ ਹਸਪਤਾਲ ਲਹਿਰਾ ਅਤੇ ਮੂਨਕ ਨੂੰ ਵਹੀਲ ਚੇਅਰ, ਸਟਰੇਚਰ, ਦਵਾਈਆਂ, ਪੀਣ ਵਾਲੇ ਪਾਣੀ ਦੇ ਵਾਟਰ ਕੂਲਰ ਅਤੇ ਹੋਰ ਸਾਮਾਨ ਭੇਟ ਕੀਤਾ।
ਇਸ ਬਾਰੇ ਜੇਜੀ ਕਾਲਜ ਦੇ ਪ੍ਰਿੰਸੀਪਲ ਮੇਜਰ ਸਿੰਘ ਚੱਠਾ ਨੇ ਸਾਮਾਨ ਭੇਟ ਕਰਨ ਸਮੇਂ ਦੱਸਿਆ,ਕਿ ਕੋਵਿਡ 19 ਦੇ ਚਲਦਿਆਂ ਹਸਪਤਾਲਾਂ ਵਿਚ ਇਸ ਸਾਮਾਨ ਦੀ ਮਰੀਜ਼ਾਂ ਲਈ ਅਤੀ ਜ਼ਰੂਰਤ ਸੀ। ਜਿਸ ਕਰਕੇ ਜੇਜੀ ਪਰਿਵਾਰ ਨੇ ਇਹ ਸਾਮਾਨ ਮੁਹੱਈਆ ਕਰਵਾਇਆ ਹੈ। 

ਐਸਐਮਓ ਪ੍ਰਸ਼ਾਂਤ ਗੌਤਮ ਨੇ ਹਸਪਤਾਲ ਨੂੰ ਸਾਮਾਨ ਦੇਣ ਬਦਲੇ ਜੇਜੀ ਪਰਿਵਾਰ ਦਾ ਧੰਨਵਾਦ ਕਰਦਿਆਂ ਹੋਰਨਾਂ ਨੂੰ ਵੀ ਦਾਨ ਲਈ ਅਪੀਲ ਕੀਤੀ ਹੈ।ਇਸ ਸਮੇਂ ਪ੍ਰੋ ਹਰਦੀਪ ਸਿੰਘ ਤੋਂ ਇਲਾਵਾ ਟਰੱਸਟ ਦੇ ਫੀਲਡ ਵਰਕਰ ਵੀ ਮੌਜੂਦ ਸਨ।।
ਸੋਸ਼ਲ ਵੈੱਲਫੇਅਰ ਕਮੇਟੀ ਲਹਿਰਾ ਦੇ ਆਗੂ ਮਾਸਟਰ ਅਰੁਣ ਗਰਗ ਨੇ ਜੇਜੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ, ਕਿ ਕੋਰੋਨਾ ਬਿਮਾਰੀ ਕਾਰਨ ਹਸਪਤਾਲਾਂ ਵਿੱਚ ਦਾਨ ਦੀ ਅਤਿ ਜ਼ਰੂਰਤ ਹੈ। 

Leave a Reply

Your email address will not be published. Required fields are marked *