ਟਰਾਲੀ ਦੀ ਹੁੱਕ ਟੁੱਟ ਜਾਣ ਕਾਰਨ ਇੱਟਾਂ ਦੀ ਭਰੀ ਟਰਾਲੀ ਸਮੇਤ ,ਨੌਜਵਾਨ ਤੇ ਗਹਿਰੀ ਸੱਟ ਲੱਗ
1 min read

ਜ਼ਿਲ੍ਹਾ ਬਰਨਾਲਾ ਦੇ ਕਸਬਾ ਮਹਿਲ ਕਲਾਂ ਦੇ ਬਿਲਕੁਲ ਨਾਲ ਲੱਗਦੇ ਪਿੰਡ ਕਲਾਲ ਮਾਜਰਾ,ਦਾ ਨੌਜਵਾਨ ਬੂਟਾ ਸਿੰਘ ਜੋ ਕਿ ਭੱਠੇ ਤੇ ਕੰਮ ਕਰਦਾ ਸੀ , ਟਰਾਲੀ ਦੀ ਹੁੱਕ ਟੁੱਟ ਜਾਣ ਕਾਰਨ ਇੱਟਾਂ ਦੀ ਭਰੀ ਟਰਾਲੀ ਸਮੇਤ ,ਨੌਜਵਾਨ ਤੇ ਗਹਿਰੀ ਸੱਟ ਲੱਗ ਗਈ ,ਜਿਸ ਦੌਰਾਨ ਉਸਦੀ ਮੂਤਰ ਪ੍ਰਣਾਲੀ ਵਾਲੀ ਨਾੜੀ ਕੱਟੀ ਗਈ ,ਜਿਸ ਦਾ ਇਲਾਜ ਕੇਵਲ ਪੀਜੀਆਈ ਚੰਡੀਗੜ੍ਹ ਵਿਖੇ ਹੀ ਸੰਭਵ ਹੈ , ਪਰ ਪਰਿਵਾਰ ਕੋਲ ਇੰਨਾ ਪੈਸਾ ਨਹੀਂ ਕਿ ਬੈੱਡ ਤੇ ਪਏ ਨੌਜਵਾਨ ਵੀਰ ਦਾ ਇਲਾਜ ਕਰਵਾ ਸਕਣ । ਘਰ ਵਿੱਚ ਮੁੱਖ ਕਮਾਉਣ ਵਾਲਾ ਵੀ ਬੂਟਾ ਸਿੰਘ ਹੀ ਸੀ ,ਬੂਟਾ ਸਿੰਘ ਦੇ ਛੋਟੇ ਭਰਾ ਰਾਜਵਿੰਦਰ ਸਿੰਘ ਨੇ ਦੱਸਿਆ ,ਕਿ ਜਿਥੇ ਬੂਟਾ ਸਿੰਘ ਕੰਮ ਕਰਦਾ ਸੀ ,ਭੱਠੇ ਦੇ ਮਾਲਕਾਂ ਤੋਂ ਵੀ ਕੋਈ ਮਦਦ ਨਹੀਂ ਮਿਲੀ ,ਅਤੇ ਨਾ ਹੀ ਕੋਈ ਸਰਕਾਰੀ ਜਾਂ ਹੋਰ ਮਦਦ ਉਨ੍ਹਾਂ ਨੂੰ ਨਹੀਂ ਮਿਲੀ ॥ ਪਿੰਡ ਦੇ ਮੋਹਤਬਰ ਅਤੇ ਬਲਾਕ ਸੰਮਤੀ ਦੇ ਮੈਂਬਰ ਗੁਰਪ੍ਰੀਤ ਸਿੰਘ ਨੇ ਗੱਲਬਾਤ ਕਰਨ ਦੌਰਾਨ ਦੱਸਿਆ, ਕੀ ਇਹ ਪਰਿਵਾਰ ਬੜੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰ ਰਿਹਾ ਹੈ , ਅਤੇ ਹੁਣ ਤਾਂ ਪਰਿਵਾਰ ਨੂੰ ਪਾਲਣ ਵਾਲਾ ਮੁਖੀ ਵੀ ਬੈੱਡ ਤੇ ਪਿਆ ਹੈ ॥ ਆਪਣੇ ਲੈਵਲ ਅਤੇ ਪੰਚਾਇਤ ਲੈਵਲ ਤੇ ਉਹਨਾਂ ਨੇ , ਪਰਿਵਾਰ ਦੀ ਹਰ ਸੰਭਵ ਮਦਦ ਕੀਤੀ । ਪਰ ਇਲਾਜ ਮਹਿੰਗਾ ਹੋਣ ਕਾਰਨ , ਉਨ੍ਹਾਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ,ਸਰਕਾਰ ਪਾਸੋਂ ,ਪ੍ਰਸ਼ਾਸਨ ਪਾਸੋਂ ,ਸਮਾਜ ਸੇਵੀ ਸੰਸਥਾਵਾਂ , ਅਤੇ ਹੋਰ ਸਮਾਜਿਕ ਸੰਸਥਾਵਾਂ ਵੱਲੋਂ ,ਪਰਿਵਾਰ ਦੇ ਲਈ ਮਦਦ ਦੀ ਗੁਹਾਰ ਲਗਾਈ ,ਤਾਂ ਜੋ ਬੂਟਾ ਸਿੰਘ ਜਲਦੀ ਸਿਹਤਯਾਬ ਹੋ ਕੇ ,ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਆਪ ਕਰ ਸਕੇ