May 9, 2021

Aone Punjabi

Nidar, Nipakh, Nawi Soch

ਤਰਨਤਾਰਨ ਦੇ ਪਿੰਡ ਵੈਰੋਵਾਲ ਦਾਰਾਪੁਰ ਵਿਖੇ ਕਰਜ਼ੇ ਤੋ ਦੁੱਖੀ ਕਿਸਾਨ ਵੱਲੋਂ ਫਾਹਾ ਲਗਾ ਕੇ ਕੀਤੀ ਆਤਮ-ਹੱਤਿਆ , ਮਿਰਤਕ ਕਿਸਾਨ ਦੇ ਸਿਰ ਤੇ ਸੀ ਬੈਂਕ ਅਤੇ ਆੜਤੀ ਦਾ 30 ਲੱਖ ਦੇ ਕਰੀਬ ਕਰਜ਼ਾ

1 min read

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਸਮੇਂ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਪੰਜਾਬ ਦੇ ਲੋਕਾਂ ਨਾਲ਼ ਕਈ ਲੋਕ ਲੁਭਾਵਣੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਸੀ ਲੇਕਿਨ ਸਰਕਾਰ ਦੇ ਚਾਰ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਵੀ ਵਾਅਦਾ ਵਫਾ ਨਹੀਂ ਕੈਪਟਨ ਦੇ ਬਾਕੀ ਵਾਅਦਿਆਂ ਵਾਂਗ ਕਿਸਾਨਾਂ ਨਾਲ ਕੀਤਾ ਸਮੁੱਚਾ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਕਰਜ਼ੇ ਦੇ ਚੱਲਦਿਆਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਬਦਸਤੂਰ ਜਾਰੀ ਹੈ ਜਿਸਦੀ ਤਾਜ਼ਾ ਮਿਸਾਲ ਤਰਨਤਾਰਨ ਦੇ ਪਿੰਡ ਵੈਰੋਵਾਲ ਦਾਰਾਪੁਰ ਵਿਖੇ ਮੁੜ ਵੇਖਣ ਨੂੰ ਮਿਲੀ ਹੈ ਜਿਥੇ ਸਰਬਜੀਤ ਸਿੰਘ ਨਾਮਕ ਕਿਸਾਨ ਵੱਲੋਂ ਕਰਜ਼ੇ ਦੇ ਚੱਲਦਿਆਂ ਫਾਹਾ ਲੈਕੇ ਖੁਦਕੁਸ਼ੀ ਕਰ ਲਈ ਗਈ ਹੈ ਮਿਰਤਕ ਕਿਸਾਨ ਸਰਬਜੀਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਦੇ ਸਿਰ ਤੇ ਬੈਂਕ ਅਤੇ ਆੜਤੀ ਦਾ ਕੋਈ 30 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਨੂੰ ਲੈਕੇ ਉਹ ਪ੍ਰੇਸ਼ਾਨ ਰਹਿੰਦਾ ਸੀ ਤੇ ਅੱਜ ਉਸ ਵੱਲੋਂ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ ਗਈ ਹੈ ਪੀੜਤ ਪਰਿਵਾਰ ਨੇ ਸਰਕਾਰ ਕੋਲੋਂ ਮਿਰਤਕ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ ਉੱਧਰ ਥਾਣਾ ਵੈਰੋਵਾਲ ਪੁਲਿਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕਰਦਿਆਂ ਮਿਰਤਕ ਦਾ ਪੋਸਟਮਾਰਟਮ ਕਰਵਾਉਣ ਦੀ ਗੱਲ ਕਹੀ ਹੈ 

Leave a Reply

Your email address will not be published. Required fields are marked *