ਨਸ਼ਿਆਂ ਦੀ ਦਲ-ਦਲ ਵਿਚੋਂ ਨਿਕਲੀ ਡਾੰਸਰ ਨੇ ਨਸ਼ਿਆਂ ਨੂੰ ਲੈਕੇ ਕੀਤੇ ਕਈ ਖੁਲਾਸੇ,ਸੱਭਿਆਚਾਰ ਗਰੁੱਪ ਵਿੱਚ ਕੁੜੀਆਂ ਕਰਦੀਆਂ ਚਿੱਟੇ ਦਾ ਨਸ਼ਾ
1 min read
ਦੇਸ਼ ਵਿਚ ਲਗਾਏ ਗਏ ਲਾਕ ਡਾਉਣ ਕਾਰਨ ਹਰ ਇਕ ਵਰਗ ਦਾ ਕਾਰੋਬਾਰ ਕਾਫੀ ਪ੍ਰਭਾਵਿਤ ਹੋਇਆ ਹੈ ਪਰ ਇਸ ਲਾਕ ਡਾਉਣ ਦੀ ਮਾਰ ਸੱਭ ਤੋਂ ਵੱਧ ਵਿਆਹਾਂ ਸ਼ਾਦੀਆਂ ਪਾਰਟੀਆਂ ਵਿੱਚ ਨੱਚ ਗਾ ਕੇ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਸੱਭਿਆਚਾਰ ਗਰੁੱਪਾਂ ਦੇ ਉਪਰ ਪਿਆ ਹੈ ਅਜਿਹੀ ਹੀ ਇਕ ਗੁਰਦਾਸਪੁਰ ਦੀ ਡਾਂਸਰ ਹੈ ਜੋ ਲਾਕ ਡਾਉਣ ਵਿੱਚ ਕੰਮ ਕਾਜ ਠੱਪ ਹੋਣ ਤੋਂ ਬਾਅਦ ਹੁਣ ਗੁਰਦਾਸਪੁਰ ਦੇ ਇਕ ਨਸ਼ਾ ਮੁਕਤੀ ਕੇਂਦਰ ਵਿਚ ਨਸ਼ੇੜੀ ਮਰੀਜ਼ਾਂ ਨੂੰ ਡਾਂਸ ਅਤੇ ਯੋਗਾ ਸਿੱਖਾਂ ਕੇ ਆਪਣਾ ਪੇਟ ਪਾਲ ਰਹੀ ਹੈ ਇਹ ਡਾਂਸਰ ਪਹਿਲਾਂ ਖੁੱਦ ਵੀ ਨਸ਼ੇ ਦੀ ਆਦਿ ਸੀ ਅਤੇ ਹੁਣ ਨਸ਼ਿਆਂ ਨੂੰ ਛੱਡ ਦੂਸਰਿਆਂ ਨੂੰ ਜਾਗਰੂਕ ਕਰ ਰਹੀ ਹੈ ਅਤੇ ਨੌਜਵਾਨਾਂ ਨੂੰ ਚੰਗੀ ਸਿਹਤ ਦੇ ਰਹੀ ਹੈ ਇਸ ਡਾਂਸਰ ਨੇ ਖ਼ਾਸ ਗੱਲਬਾਤ ਵਿਚ ਨਸ਼ਿਆਂ ਦੀ ਦਲ ਦਲ ਵਿੱਚ ਫਸੀਆਂ ਕੁੜੀਆਂ ਬਾਰੇ ਵੀ ਕਈ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ